ਅਮਰੂਦ 'ਚ ਬਹੁਤ ਸਾਰੇ ਵਿਟਾਮਿਨ ਤੇ ਕਈ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਕੀ ਤੁਹਾਨੂੰ ਪਤਾ ਅਮਰੂਦ ਦੇ ਨਾਲ-ਨਾਲ ਇਸਦੇ ਪੱਤੇ ਵੀ ਲਾਭਕਾਰੀ ਹੁੰਦੇ ਹਨ ਅਮਰੂਦ ਦੇ ਪੱਤਿਆਂ ‘ਚ ਬਹੁਤ ਸਾਰੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਜੋ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਨੂੰ ਮਜ਼ਬੂਤ ਕਰਦੇ ਹਨ, ਜਿਸ ਨਾਲ ਕਈ ਬਿਮਾਰੀਆਂ ਦਾ ਖਤਰਾ ਦੂਰ ਹੁੰਦਾ ਹੈ ਅਮਰੂਦ ਦੇ ਪੱਤਿਆਂ ਦੀ ਚਾਹ ਪੀਣ ਨਾਲ ਬਲੱਡ ਸ਼ੂਗਰ ਲੈਵਲ ਵੀ ਕੰਟਰੋਲ 'ਚ ਰਹਿੰਦਾ ਹੈ ਅਮਰੂਦ ਦੇ ਪੱਤਿਆਂ ਦੀ ਚਾਹ ਦਾ ਸੇਵਨ ਕਰਨ ਨਾਲ ਪੇਟ ਦੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ ਅਸਲ 'ਚ ਇਸ 'ਚ ਮੌਜੂਦ ਐਂਟੀ-ਬੈਕਟੀਰੀਅਲ ਗੁਣ ਪੇਟ 'ਚ ਬੈਕਟੀਰੀਆ ਨੂੰ ਵਧਣ ਨਹੀਂ ਦਿੰਦੇ, ਜਿਸ ਨਾਲ ਪੇਟ ਦੀਆਂ ਸਮੱਸਿਆਵਾਂ ਨਹੀਂ ਹੁੰਦੀਆਂ ਇਸ 'ਚ ਪਾਇਆ ਜਾਣ ਵਾਲਾ ਲਾਇਕੋਪੀਨ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਹੈ, ਜੋ ਕੈਂਸਰ ਦੇ ਖ਼ਤਰੇ ਨੂੰ ਘਟਾਉਂਦਾ ਹੈ ਖਾਸ ਤੌਰ 'ਤੇ ਇਸ ਦੇ ਸੇਵਨ ਨਾਲ ਬ੍ਰੈਸਟ, ਪ੍ਰੋਸਟੇਟ ਤੇ ਮੂੰਹ ਦੇ ਕੈਂਸਰ ਦਾ ਖਤਰਾ ਘੱਟ ਹੋ ਜਾਂਦਾ ਹੈ ਅਮਰੂਦ ਦੇ ਪੱਤਿਆਂ ਤੋਂ ਬਣੀ ਚਾਹ ਪੀਣ ਨਾਲ ਕੋਲੈਸਟ੍ਰਾਲ ਘੱਟ ਹੁੰਦਾ ਹੈ, ਜਿਸ ਨਾਲ ਦਿਲ ਵੀ ਸਿਹਤਮੰਦ ਰਹਿੰਦਾ ਹੈ ਅਮਰੂਦ ਦੇ ਪੱਤਿਆਂ ਤੋਂ ਬਣੀ ਚਾਹ ਵਜ਼ਨ ਘਟਾਉਣ 'ਚ ਮਦਦ ਕਰਦੀ ਹੈ ਅਮਰੂਦ ਦੇ ਪੱਤਿਆਂ ਦੀ ਚਾਹ ਕਾਰਬੋਹਾਈਡ੍ਰੇਟਸ ਨੂੰ ਗਲੂਕੋਜ਼ 'ਚ ਬਦਲਣ ਨਹੀਂ ਦਿੰਦੀ, ਜਿਸ ਨਾਲ ਭਾਰ ਘਟਾਉਣ 'ਚ ਮਦਦ ਮਿਲਦੀ ਹੈ