ਸਿਹਤ ਮਾਹਿਰਾਂ ਮੁਤਾਬਕ ਤਾਂਬੇ ਦੇ ਭਾਂਡੇ 'ਚ ਪਾਣੀ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ ਇਸ ਭਾਂਡੇ ਵਿੱਚ ਪਾਣੀ ਪੀਣ ਨਾਲ ਇਮਿਊਨਿਟੀ ਮਜ਼ਬੂਤ ਹੋਣ ਤੋਂ ਲੈ ਕੇ ਪਾਚਨ ਕਿਰਿਆ ਵੀ ਸਹੀ ਹੁੰਦੀ ਹੈ ਆਓ ਜਾਣਦੇ ਹਾਂ ਇਸ ਬਰਤਨ ਦੀ ਵਰਤੋਂ ਕਰਦੇ ਹੋਏ ਕਿਹੜੀਆਂ ਗਲਤੀਆਂ ਤੋਂ ਬਚਣਾ ਚਾਹੀਦਾ ਹੈ ਇੱਕ ਵਾਰ ਤਾਂ ਇਸ ਵਿੱਚ ਪਾਣੀ ਠੀਕ ਹੈ ਪਰ ਪੂਰੇ ਦਿਨ ਵਾਰ-ਵਾਰ ਤਾਂਬੇ ਦੇ ਭਾਂਡੇ ਵਿੱਚ ਪਾਣੀ ਨਾ ਪੀਓ ਦਿਨ ਭਰ ਪਾਣੀ ਪੀਣ ਨਾਲ ਸਰੀਰ ਵਿੱਚ ਕਾਪਰ ਦੀ ਮਾਤਰਾ ਵੱਧ ਜਾਂਦੀ ਹੈ ਜਿਸ ਕਾਰਨ ਚੱਕਰ ਆਉਣਾ, ਪੇਟ ਦਰਦ, ਕਿਡਨੀ ਫੇਲ ਹੋਣ ਵਰਗੀਆਂ ਗੰਭੀਰ ਸਮੱਸਿਆਵਾਂ ਹੋ ਜਾਂਦੀਆਂ ਹਨ ਗਲਤੀ ਨਾਲ ਵੀ ਤਾਂਬੇ ਦੇ ਭਾਂਡੇ 'ਚ ਨਿੰਬੂ ਜਾਂ ਸ਼ਹਿਦ ਨਾ ਮਿਲਾਓ ਤਾਂਬੇ ਦੇ ਭਾਂਡੇ ਵਿੱਚ ਨਿੰਬੂ ਮਿਲਾ ਕੇ ਪੀਣ ਨਾਲ ਪੇਟ ਦਰਦ, ਗੈਸ ਅਤੇ ਉਲਟੀ ਦੀ ਸਮੱਸਿਆ ਹੁੰਦੀ ਹੈ ਗੁਰਦੇ ਤੇ ਦਿਲ ਦੇ ਰੋਗੀਆਂ ਨੂੰ ਤਾਂਬੇ ਦੇ ਭਾਂਡੇ ਵਿੱਚ ਪਾਣੀ ਪੀਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਜੇਕਰ ਤੁਸੀਂ ਤਾਂਬੇ ਦੀ ਬੋਤਲ 'ਚ ਪਾਣੀ ਪੀਂਦੇ ਹੋ ਤਾਂ ਹਫਤੇ 'ਚ ਤਿੰਨ ਵਾਰ ਇਸ ਨੂੰ ਸਾਫ ਕਰੋ