ਸਰਦੀਆਂ ਆਉਂਦਿਆਂ ਹੀ ਅਸੀਂ ਪੱਤੇਦਾਰ ਸਬਜ਼ੀਆਂ ਖਾਣੀਆਂ ਸ਼ੁਰੂ ਕਰ ਦਿੰਦੇ ਹਾਂ ਇਸ ਮੌਮਸ ਵਿੱਚ ਲੋਕ ਪੱਤਾ ਗੋਭੀ ਖਾਣਾ ਜ਼ਿਆਦਾ ਪਸੰਦ ਕਰਦੇ ਹਨ ਪੱਤਾ ਗੋਭੀ ਨੂੰ ਅਸੀਂ ਬੰਦ ਗੋਭੀ ਦੇ ਨਾਮ ਨਾਲ ਵੀ ਜਾਣਦੇ ਹਾਂ ਪਿਛਲੇ ਕੁਝ ਸਾਲਾਂ ਤੋਂ ਪੱਤਾ ਗੋਭੀ ਨੂੰ ਲੈਕੇ ਕੁਝ ਗੱਲਾਂ ਸਾਹਮਣੇ ਆ ਰਹੀਆਂ ਹਨ ਆਓ ਜਾਣਦੇ ਹਾਂ ਕੀ ਅਸਲ 'ਚ ਪੱਤਾ ਗੋਭੀ ਵਿੱਚ ਕੀੜਾ ਹੁੰਦਾ ਹੈ ਅਜਿਹਾ ਕਿਹਾ ਜਾਂਦਾ ਹੈ ਕਿ ਪੱਤਾ ਗੋਭੀ ਵਿੱਚ ਪਾਏ ਜਾਣ ਵਾਲਾ ਕੀੜਾ ਦਿਮਾਗ ਤੱਕ ਪਹੁੰਚ ਜਾਂਦਾ ਹੈ ਜੀ ਹਾਂ ਪੱਤਾ ਗੋਭੀ ਵਿੱਚ ਟੇਪਵਰਮ ਨਾਮ ਦਾ ਕੀੜਾ ਪਾਇਆ ਜਾਂਦਾ ਹੈ ਟੇਪਵਰਮ ਇੱਕ ਚਪਟਾ ਪਰਜੀਵੀ ਕੀੜਾ ਹੁੰਦਾ ਹੈ ਇਹ ਜਾਨਵਰਾਂ ਅਤੇ ਮਨੁੱਖਾਂ ਨੂੰ ਸੰਕਰਮਿਤ ਕਰਦਾ ਹੈ ਅਤੇ ਉਨ੍ਹਾਂ ਦੀਆਂ ਅੰਤੜੀਆਂ ਵਿੱਚ ਪਾਇਆ ਜਾਂਦਾ ਹੈ ਕਈ ਰਿਪੋਰਟਾਂ ਮੁਤਾਬਕ ਇਹ ਕੀੜਾ ਖਤਰਨਾਕ ਸਾਬਤ ਹੋ ਸਕਦਾ ਹੈ