ਕਟਹਲ ਇੱਕ ਸੁਆਦਿਸ਼ਟ ਅਤੇ ਪੌਸਟਿਕ ਫਲ ਹੈ, ਜਿਸਨੂੰ ਸ਼ਾਕਾਹਾਰੀ ਮੀਟ ਵੀ ਆਖਿਆ ਜਾਂਦਾ ਹੈ।

ਇਸ ਦੀ ਸਬਜ਼ੀ ਸਿਰਫ਼ ਸੁਆਦ ਨਹੀਂ, ਸਿਹਤ ਲਈ ਵੀ ਲਾਭਕਾਰੀ ਹੈ। ਔਰਤਾਂ ਲਈ ਇਹ ਸੁਪਰਫੂਡ ਵਾਂਗ ਕੰਮ ਕਰਦਾ ਹੈ ਕਿਉਂਕਿ ਇਹ ਹਾਰਮੋਨ ਬੈਲੈਂਸ, ਹੱਡੀਆਂ ਦੀ ਮਜ਼ਬੂਤੀ, ਵਜ਼ਨ ਕੰਟਰੋਲ ਅਤੇ ਪਾਚਣ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ।

ਔਰਤਾਂ ਦਾ ਸਰੀਰ ਵੀ ਕਈ ਤਰ੍ਹਾਂ ਦੇ ਬਦਲਾਅ ਵਿਚੋਂ ਲੰਘਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਹੋਰ ਵੱਧ ਪੋਸ਼ਕ ਤੱਤਾਂ ਦੀ ਲੋੜ ਹੁੰਦੀ ਹੈ।

ਅਜੇਹੀ ਸਥਿਤੀ ਵਿੱਚ ਜੇਕਰ ਉਹ ਆਪਣੀ ਡਾਇਟ ਵਿੱਚ ਕਟਹਲ ਨੂੰ ਸ਼ਾਮਲ ਕਰ ਲੈਂਦੀਆਂ ਹਨ, ਤਾਂ ਉਨ੍ਹਾਂ ਨੂੰ ਵਿਟਾਮਿਨ A, C, ਪੋਟੈਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਜ਼ਰੂਰੀ ਤੱਤ ਮਿਲਦੇ ਹਨ ਜੋ ਉਨ੍ਹਾਂ ਦੀ ਕੁੱਲ ਸਿਹਤ ਨੂੰ ਮਜ਼ਬੂਤ ਬਣਾਉਂਦੇ ਹਨ।

ਔਰਤਾਂ ਵਿੱਚ 30 ਸਾਲ ਦੀ ਉਮਰ ਤੋਂ ਬਾਅਦ ਹੱਡੀਆਂ ਦੀ ਘਣਤਾ ਹੌਲੇ-ਹੌਲੇ ਘਟਣੀ ਸ਼ੁਰੂ ਹੋ ਜਾਂਦੀ ਹੈ। ਖਾਸ ਕਰਕੇ ਮੀਨੋਪਾਜ਼ ਤੋਂ ਬਾਅਦ ਉਨ੍ਹਾਂ ਨੂੰ Osteoporosis ਹੋਣ ਦਾ ਖਤਰਾ ਵੱਧ ਜਾਂਦਾ ਹੈ।

ਕਟਹਲ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਪੋਟੈਸ਼ੀਅਮ ਵਾਫ਼ਰ ਮਾਤਰਾ ਵਿੱਚ ਪਾਏ ਜਾਂਦੇ ਹਨ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦੇ ਹਨ।

ਔਰਤਾਂ ਵਿੱਚ ਆਇਰਨ ਦੀ ਘਾਟ ਕਾਫੀ ਆਮ ਗੱਲ ਹੈ। ਖਾਸ ਕਰਕੇ ਪੀਰੀਅਡਸ, ਗਰਭਾਵਸਥਾ ਅਤੇ ਡਿਲਿਵਰੀ ਤੋਂ ਬਾਅਦ ਉਹਨਾਂ ਦੇ ਸਰੀਰ ਵਿੱਚ ਆਇਰਨ ਦੀ ਕਮੀ ਹੋ ਜਾਂਦੀ ਹੈ, ਜਿਸਨੂੰ ਅਨੀਮੀਆ ਵੀ ਕਿਹਾ ਜਾਂਦਾ ਹੈ।

ਕਟਹਲ ਆਇਰਨ ਦਾ ਇਕ ਵਧੀਆ ਪੌਦਿਆਂ ਵਾਲਾ ਸਰੋਤ ਹੋ ਸਕਦਾ ਹੈ। ਖਾਸ ਕਰਕੇ ਕਟਹਲ ਦੇ ਬੀਜ ਆਇਰਨ ਨਾਲ ਭਰਪੂਰ ਹੁੰਦੇ ਹਨ। ਔਰਤਾਂ ਨੂੰ ਇਹਨਾਂ ਬੀਜਾਂ ਨੂੰ ਨਿਯਮਤ ਤੌਰ 'ਤੇ ਆਪਣੀ ਡਾਇਟ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।

ਔਰਤਾਂ ਆਪਣੀ ਚਮੜੀ ਦੀ ਸਿਹਤ ਨੂੰ ਲੈ ਕੇ ਕਾਫੀ ਚਿੰਤਤ ਰਹਿੰਦੀਆਂ ਹਨ। ਇਸ ਲਈ ਉਹ ਕਈ ਸਕਿਨ ਕੇਅਰ ਉਤਪਾਦ ਵੀ ਵਰਤਦੀਆਂ ਹਨ, ਪਰ ਇਹ ਜਾਣਨਾ ਜਰੂਰੀ ਹੈ ਕਿ ਚਮੜੀ ਦੀ ਚਮਕ ਤੁਹਾਡੀ ਖੁਰਾਕ 'ਤੇ ਵੀ ਨਿਰਭਰ ਕਰਦੀ ਹੈ।

ਕਟਹਲ ਵਿੱਚ ਵਿੱਟਾਮਿਨ C ਅਤੇ ਐਂਟੀਆਕਸੀਡੈਂਟ ਭਰਪੂਰ ਮਾਤਰਾ ਵਿੱਚ ਹੁੰਦੇ ਹਨ, ਜੋ ਸਰੀਰ ਵਿੱਚ ਆਕਸੀਡੇਟਿਵ ਸਟ੍ਰੈੱਸ ਨੂੰ ਘਟਾਉਂਦੇ ਹਨ। ਇਸ ਨਾਲ ਚਮੜੀ ਹੋਰ ਚਮਕਦਾਰ, ਜਵਾਨ ਅਤੇ ਤੰਦਰੁਸਤ ਬਣੀ ਰਹਿੰਦੀ ਹੈ।

ਕਟਹਲ ਵਿੱਚ ਪੋਟੈਸ਼ੀਅਮ ਵਾਫਰ ਮਾਤਰਾ ਵਿੱਚ ਹੁੰਦਾ ਹੈ, ਜੋ ਬਲੱਡ ਪ੍ਰੈਸ਼ਰ ਨੂੰ ਕਾਬੂ ਵਿੱਚ ਰੱਖਣ ਅਤੇ ਦਿਲ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।