ਖੰਡ ਸਾਡੇ ਸਰੀਰ ਨੂੰ ਊਰਜਾ ਦਿੰਦੀ ਹੈ, ਜਿਸ ਨਾਲ ਸਾਨੂੰ ਰੋਜ਼ਾਨਾ ਦੇ ਕੰਮ ਕਰਨ ਦੀ ਤਾਕਤ ਮਿਲਦੀ ਹੈ। ਵੈਸੇ ਮਾਹਿਰ ਚੀਨੀ ਤੋਂ ਗੁੜ ਦੇ ਸੇਵਨ ਦੀ ਗੱਲ ਕਹਿੰਦੇ ਹਨ। ਕਿਉਂਕਿ ਚੀਨੀ ਖਾਣ ਨਾਲ ਸਿਹਤ ਨੂੰ ਕਈ ਨੁਕਸਾਨ ਵੀ ਹੁੰਦੇ ਹਨ। ਤਾਂ ਅੱਜ ਜਾਣਦੇ ਹਾਂ ਗੁੜ ਦੇ ਸੇਵਨ ਦੇ ਫਾਇਦੇ ਗੁੜ 'ਚ ਬਹੁਤ ਸਾਰੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਗੁੜ ਵਿੱਚ ਆਇਰਨ ਦੀ ਚੰਗੀ ਮਾਤਰਾ ਹੁੰਦੀ ਹੈ ਜੋ ਅਨੀਮੀਆ ਨੂੰ ਦੂਰ ਕਰਨ ਵਿੱਚ ਮਦਦ ਕਰਦੀ ਹੈ। ਇਸ ਤੋਂ ਇਲਾਵਾ ਇਸ 'ਚ ਕੈਲਸ਼ੀਅਮ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਜ਼ਰੂਰੀ ਖਣਿਜ ਵੀ ਹੁੰਦੇ ਹਨ। ਚੀਨੀ ਖਾਣ ਨਾਲ ਇਹ ਲਾਭ ਨਹੀਂ ਮਿਲਦੇ। ਇਹ ਪੌਸ਼ਟਿਕ ਤੱਤ ਹੱਡੀਆਂ, ਖੂਨ ਅਤੇ ਸਮੁੱਚੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ ਗੁੜ 'ਚ ਕਈ ਐਂਟੀਆਕਸੀਡੈਂਟ ਤੇ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ ਜੋ ਪਾਚਨ ਕਿਰਿਆ ਨੂੰ ਸੁਧਾਰਨ ਵਿੱਚ ਮਦਦ ਕਰਦੇ ਹਨ। ਇਸ ਦੇ ਨਾਲ ਹੀ ਇਹ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ਕਰਦਾ ਹੈ, ਜਿਸ ਨਾਲ ਮੌਸਮੀ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਸ਼ੂਗਰ ਦੇ ਮੁਕਾਬਲੇ ਗੁੜ ਖਾਣ ਨਾਲ ਬਲੱਡ ਸ਼ੂਗਰ ਦਾ ਪੱਧਰ ਹੌਲੀ-ਹੌਲੀ ਵਧਦਾ ਹੈ, ਜਿਸ ਨਾਲ ਆਮ ਊਰਜਾ ਮਿਲਦੀ ਹੈ ਅਤੇ ਬਲੱਡ ਸ਼ੂਗਰ ਦੇ ਪੱਧਰ 'ਚ ਤੇਜ਼ੀ ਨਾਲ ਉਤਰਾਅ-ਚੜ੍ਹਾਅ ਨਹੀਂ ਆਉਂਦਾ।