ਅੱਜਕੱਲ੍ਹ ਬੱਚਿਆਂ 'ਚ ਜੰਕ ਫੂਡ ਦੀ ਆਦਤ ਤੇਜ਼ੀ ਨਾਲ ਵੱਧ ਰਹੀ ਹੈ, ਜੋ ਉਨ੍ਹਾਂ ਦੀ ਸਿਹਤ ਲਈ ਗੰਭੀਰ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ। ਬਰਗਰ, ਪੀਜ਼ਾ, ਚਿਪਸ ਅਤੇ ਮਿੱਠੇ ਕੋਲਡ ਡ੍ਰਿੰਕਸ ਵਿੱਚ ਵੱਧ ਚਰਬੀ, ਨਮਕ ਅਤੇ ਖੰਡ ਹੁੰਦੀ ਹੈ, ਜਿਸ ਨਾਲ ਸਰੀਰ ਨੂੰ ਲੋੜੀਂਦੇ ਪੋਸ਼ਕ ਤੱਤ ਨਹੀਂ ਮਿਲਦੇ।

ਨਿਯਮਤ ਤੌਰ ‘ਤੇ ਜੰਕ ਫੂਡ ਖਾਣ ਨਾਲ ਬੱਚਿਆਂ ਦੀ ਇਮਿਊਨਿਟੀ ਕਮਜ਼ੋਰ ਪੈਂਦੀ ਹੈ, ਪਾਚਣ ਪ੍ਰਣਾਲੀ ਪ੍ਰਭਾਵਿਤ ਹੁੰਦੀ ਹੈ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ।

ਮੋਟਾਪਾ: ਵੱਧ ਕੈਲੋਰੀਆਂ ਕਾਰਨ ਬੱਚਿਆਂ ਵਿੱਚ ਛੋਟੀ ਉਮਰ ਵਿੱਚ ਹੀ ਭਾਰ ਵਧ ਜਾਂਦਾ ਹੈ, ਜੋ ਜੀਵਨ ਭਰ ਦੀ ਸਮੱਸਿਆ ਬਣ ਜਾਂਦਾ ਹੈ।

ਟਾਈਪ 2 ਡਾਇਬਟੀਜ਼: ਵੱਧ ਚੀਨੀ ਨਾਲ ਖੂਨ ਵਿੱਚ ਸ਼ੂਗਰ ਲੈਵਲ ਵਧਦਾ ਹੈ, ਜੋ ਬੱਚਿਆਂ ਵਿੱਚ ਵੀ ਡਾਇਬਟੀਜ਼ ਦਾ ਖਤਰਾ ਵਧਾਉਂਦਾ ਹੈ।

ਦਿਲ ਦੀਆਂ ਬਿਮਾਰੀਆਂ: ਅਨਹੈਲਥੀ ਚਰਬੀ ਅਤੇ ਨਮਕ ਨਾਲ ਕੋਲੇਸਟ੍ਰੋਲ ਅਤੇ ਬਲੱਡ ਪ੍ਰੈਸ਼ਰ ਵਧਦਾ ਹੈ।

ਦੰਦਾਂ ਦੀਆਂ ਸਮੱਸਿਆਵਾਂ: ਚੀਨੀ ਕਾਰਨ ਦੰਦ ਖਰਾਬ ਹੋ ਜਾਂਦੇ ਹਨ ਅਤੇ ਕੀੜੇ ਲੱਗ ਜਾਂਦੇ ਹਨ।

ਕਮਜ਼ੋਰ ਇਮਿਊਨਿਟੀ: ਪੌਸ਼ਟਿਕ ਤੱਤਾਂ ਦੀ ਕਮੀ ਨਾਲ ਬੱਚੇ ਅਕਸਰ ਬਿਮਾਰ ਪੈਂਦੇ ਹਨ ਅਤੇ ਇਨਫੈਕਸ਼ਨਾਂ ਦਾ ਖਤਰਾ ਵਧ ਜਾਂਦਾ ਹੈ।

ਦਿਮਾਗੀ ਵਿਕਾਸ ਤੇ ਅਸਰ: ਸਿੱਖਣ ਦੀ ਯੋਗਤਾ ਘਟਦੀ ਹੈ, ਯਾਦਦਾਸ਼ਤ ਕਮਜ਼ੋਰ ਹੁੰਦੀ ਹੈ ਅਤੇ ਫੋਕਸ ਦੀ ਕਮੀ ਹੁੰਦੀ ਹੈ।

ਮੂਡ ਸਵਿੰਗਸ ਅਤੇ ਵਿਵਹਾਰ ਸਮੱਸਿਆਵਾਂ: ਚੀਨੀ ਅਤੇ ਫੈਟ ਨਾਲ ਐਂਗਜ਼ਾਈਟੀ, ਡਿਪ੍ਰੈਸ਼ਨ ਅਤੇ ਹਾਈਪਰਐਕਟਿਵਿਟੀ ਵਧ ਸਕਦੀ ਹੈ।

ਪਾਚਨ ਸਮੱਸਿਆਵਾਂ: ਫਾਈਬਰ ਦੀ ਕਮੀ ਨਾਲ ਕਬਜ਼ ਅਤੇ ਪੇਟ ਦੀਆਂ ਹੋਰ ਸਮੱਸਿਆਵਾਂ ਹੁੰਦੀਆਂ ਹਨ।

ਸਰੀਰਕ ਥਕਾਵਟ ਅਤੇ ਆਲਸ, ਪੋਸ਼ਣ ਦੀ ਕਮੀ ਸਣੇ ਵਧਣ-ਫੁੱਲਣ ਵਿੱਚ ਰੁਕਾਵਟ ਦਾ ਸਾਹਮਣਾ ਕਰਨਾ ਪੈਂਦਾ ਹੈ।

ਐਲਰਜੀ ਅਤੇ ਸਾਹ ਦੀਆਂ ਸਮੱਸਿਆਵਾਂ: ਫਾਸਟ ਫੂਡ ਨਾਲ ਅਸਥਮਾ ਅਤੇ ਐਲਰਜੀ ਦਾ ਖਤਰਾ ਵਧ ਜਾਂਦਾ ਹੈ