ਰੋਜ਼ਾਨਾ ਸਿਰਫ਼ 30 ਮਿੰਟ ਸੈਰ ਨਾਲ ਤੁਹਾਡੀ ਸਿਹਤ ਨੂੰ ਹੈਰਾਨ ਕਰਨ ਵਾਲੇ ਫਾਇਦੇ ਮਿਲਦੇ ਹਨ। ਆਓ ਜਾਣਦੇ ਹਾਂ ਰੋਜ਼ਾਨਾ ਸੈਰ ਦੇ ਕੁਝ ਫਾਇਦਿਆਂ ਬਾਰੇ, ਜਿਨ੍ਹਾਂ ਬਾਰੇ ਜਾਣਨ ਤੋਂ ਬਾਅਦ ਤੁਸੀਂ ਰੋਜ਼ਾਨਾ ਸੈਰ ਤੋਂ ਬਿਨਾਂ ਨਹੀਂ ਰਹਿ ਸਕੋਗੇ।

ਪੈਦਲ ਸੈਰ ਨਾਲ ਮੋਟਾਪਾ ਘਟਦਾ ਹੈ ਤੇ ਟਾਈਪ 2 ਡਾਇਬੀਟੀਜ਼, ਉੱਚ ਬਲੱਡ ਪ੍ਰੈਸ਼ਰ, ਹਾਰਟ ਅਟੈਕ, ਸਟ੍ਰੋਕ, ਕੈਂਸਰ ਤੇ ਸਮੇਂ ਤੋਂ ਪਹਿਲਾਂ ਮੌਤ ਦਾ ਖਤਰਾ ਘਟ ਸਕਦਾ ਹੈ।

ਇਸ ਸਮੇਂ ਲੋਕਾਂ ਦੀ ਜੀਵਨਸ਼ੈਲੀ ਕਾਫੀ ਬਦਲ ਚੁੱਕੀ ਹੈ ਤੇ ਇਸ ਕਾਰਨ ਬਹੁਤ ਸਾਰੇ ਲੋਕ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਨ।

ਰੋਜ਼ਾਨਾ ਸਿਰਫ਼ ਅੱਧਾ ਘੰਟਾ ਸੈਰ ਨਾਲ ਤੁਹਾਨੂੰ ਤਣਾਅ, ਚਿੰਤਾ ਤੇ ਡਿਪ੍ਰੈਸ਼ਨ ਘਟਾਉਣ 'ਚ ਮਦਦ ਮਿਲੇਗੀ।



ਸੂਰਜ ਦੀ ਰੋਸ਼ਨੀ 'ਚ ਸੈਰ ਨਾਲ ਸਰੀਰ ਨੂੰ ਵਿਟਾਮਿਨ D ਮਿਲਦਾ ਹੈ, ਜੋ ਤਣਾਅ ਦੇ ਹਾਰਮੋਨ (ਕੋਰਟਿਸੋਲ) ਨੂੰ ਘਟਾਉਂਦਾ ਹੈ ਅਤੇ ਨੀਂਦ ਨੂੰ ਬਿਹਤਰ ਬਣਾਉਂਦਾ ਹੈ।

ਜੇਕਰ ਤੁਸੀਂ ਨਿਯਮਤ ਤੌਰ 'ਤੇ 30 ਮਿੰਟ ਵਾਕ ਕਰਦੇ ਹੋ ਤਾਂ ਇਸ ਨਾਲ ਤੁਸੀਂ ਆਪਣੀ ਉਮਰ ਲੰਬੀ ਕਰ ਸਕਦੇ ਹੋ।

ਪੀਐਲਓਐਸ ਮੈਡੀਸਿਨ 'ਚ ਪ੍ਰਕਾਸ਼ਿਤ ਇਕ ਖੋਜ ਅਨੁਸਾਰ, ਹਰ ਦਿਨ 30 ਮਿੰਟ ਪੈਦਲ ਸੈਰ ਨਾਲ ਸਮੇਂ ਤੋਂ ਪਹਿਲਾਂ ਮੌਤ ਦਾ ਖ਼ਤਰਾ 20 ਪ੍ਰਤੀਸ਼ਤ ਤਕ ਘਟ ਸਕਦਾ ਹੈ। ਇਸ ਲਈ ਜੇ ਤੁਸੀਂ ਲੰਬਾ ਜੀਵਨ ਜਿਊਣਾ ਚਾਹੁੰਦੇ ਹੋ ਤਾਂ ਅੱਜ ਤੋਂ ਚੱਲਣਾ ਸ਼ੁਰੂ ਕਰੋ।

ਤੇਜ਼ੀ ਨਾਲ ਬਦਲ ਰਹੀ ਜੀਵਨਸ਼ੈਲੀ 'ਚ ਦਿਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।

ਤੇਜ਼ੀ ਨਾਲ ਬਦਲ ਰਹੀ ਜੀਵਨਸ਼ੈਲੀ 'ਚ ਦਿਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।

ਅਮੇਰਿਕਨ ਜਰਨਲ ਆਫ ਪ੍ਰਿਵੈਂਟਿਵ ਮੈਡੀਸਿਨ 'ਚ ਪ੍ਰਕਾਸ਼ਿਤ ਇਕ ਅਧਿਐਨ ਅਨੁਸਾਰ, ਰੋਜ਼ਾਨਾ 30 ਮਿੰਟ ਪੈਦਲ ਸੈਰ ਨਾਲ ਹਾਰਟ ਡਿਜ਼ੀਜ਼ ਦਾ ਖ਼ਤਰਾ 19 ਪ੍ਰਤੀਸ਼ਤ ਤੱਕ ਘਟਦਾ ਹੈ।