ਹਿੰਦੂ ਔਰਤਾਂ ਪਤੀ ਦੀ ਲੰਬੀ ਉਮਰ ਲਈ ਕਰਵਾ ਚੌਥ ਦਾ ਵਰਤ ਰੱਖਦੀਆਂ ਹਨ।

ਇਸ ਵਾਰ ਕਰਵਾ ਚੌਥ ਦਾ ਵਰਤ 10 ਅਕਤੂਬਰ, ਸ਼ੁੱਕਰਵਾਰ ਵਾਲੇ ਦਿਨ ਹੈ।

ਇਹ ਨਿਰਜਲਾ ਵਰਤ ਹੁੰਦਾ ਹੈ, ਜਿਸ ਦੌਰਾਨ ਸਾਰਾ ਦਿਨ ਭੁੱਖੇ ਰਹਿਣਾ ਅਤੇ ਪਾਣੀ ਨਾ ਪੀਣਾ ਸਿਹਤ ਲਈ ਔਖਾ ਹੋ ਸਕਦਾ ਹੈ। ਇਸ ਲਈ ਸਰਗੀ ਖਾਣਾ ਸਭ ਤੋਂ ਮਹੱਤਵਪੂਰਨ ਹੈ, ਕਿਉਂਕਿ ਇਹ ਸਰੀਰ ਨੂੰ ਦਿਨ ਭਰ ਦੀ ਊਰਜਾ ਦਿੰਦਾ ਹੈ।

ਸਰਗੀ 'ਚ ਸੇਬ, ਅਨਾਰ, ਕੇਲਾ, ਪਪੀਤਾ ਵਰਗੇ ਫਲ ਖਾਣੇ ਚਾਹੀਦੇ ਹਨ।

ਇਹ ਫਲ ਵਿਟਾਮਿਨ ਅਤੇ ਖਣਿਜ ਨਾਲ ਭਰਪੂਰ ਹੁੰਦੇ ਹਨ, ਜੋ ਸਰੀਰ ਨੂੰ ਦਿਨ ਭਰ ਊਰਜਾ ਦੇਣ ਅਤੇ ਥਕਾਵਟ ਘਟਾਉਣ ਵਿੱਚ ਮਦਦ ਕਰਦੇ ਹਨ।

ਸਰਗੀ 'ਚ ਖਜੂਰ, ਬਾਦਾਮ, ਅਖਰੋਟ ਅਤੇ ਕਿਸ਼ਮਿਸ਼ ਵਰਗੇ ਸੁੱਕੇ ਮੇਵੇ ਖਾਣੇ ਚਾਹੀਦੇ ਹਨ। ਇਹ ਲੰਮੇ ਸਮੇਂ ਤੱਕ ਪੇਟ ਭਰ ਰੱਖਦੇ ਹਨ ਅਤੇ ਸਰੀਰ ਨੂੰ ਊਰਜਾ ਦੇਣ ਨਾਲ ਭੁੱਖ ਘਟਾਉਂਦੇ ਹਨ।

ਸਰਗੀ 'ਚ ਨਾਰੀਅਲ ਪਾਣੀ ਪੀਣਾ ਚਾਹੀਦਾ ਹੈ।

ਇਹ ਸਰੀਰ ਨੂੰ ਹਾਈਡਰੇਟ ਰੱਖਦਾ ਹੈ ਅਤੇ ਇਸ ਦੇ ਇਲੈਕਟ੍ਰੋਲਾਈਟਸ ਸਰੀਰ ਵਿੱਚ ਊਰਜਾ ਬਣਾਈ ਰੱਖਣ ਵਿੱਚ ਮਦਦ ਕਰਦੇ ਹਨ।

ਸਰਗੀ 'ਚ ਕੁਝ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ। ਤਲੀਆਂ ਜਾਂ ਭੁੰਨੀਆਂ ਚੀਜ਼ਾਂ ਪੇਟ 'ਚ ਭਾਰ ਪੈਦਾ ਕਰਦੀਆਂ ਹਨ ਅਤੇ ਪਿਆਸ ਵਧਾਉਂਦੀਆਂ ਹਨ।

ਮਸਾਲੇਦਾਰ ਖਾਣਾ ਵੀ ਨਹੀਂ ਖਾਣਾ ਚਾਹੀਦਾ। ਨਾਲ ਹੀ, ਕੈਫੀਨ ਵਾਲੇ ਪਦਾਰਥ ਜਿਵੇਂ ਚਾਹ ਅਤੇ ਕੌਫੀ ਸਰੀਰ ਵਿੱਚ ਡਿਹਾਈਡਰੇਸ਼ਨ ਵਧਾ ਸਕਦੇ ਹਨ।