ਸੇਬ ਵਿੱਚ ਖੁਰਾਕੀ ਫਾਈਬਰ, ਪੋਟਾਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ, ਵਿਟਾਮਿਨ ਸੀ, ਬੀ6, ਵਿਟਾਮਿਨ ਈ, ਵਿਟਾਮਿਨ ਕੇ, ਪ੍ਰੋਟੀਨ, ਕਾਰਬੋਹਾਈਡਰੇਟ ਅਤੇ ਐਂਟੀਆਕਸੀਡੈਂਟ ਹੁੰਦੇ ਹਨ



ਸੇਬ ਵਿੱਚ ਐਸਿਡ ਵਾਲੇ ਤੱਤ ਵੀ ਹੁੰਦੇ ਹਨ।



ਸੇਬ ਵਿੱਚ ਮਲਿਕ ਅਤੇ ਐਸਕੋਰਬਿਕ ਐਸਿਡ ਹੁੰਦਾ ਹੈ। ਮਾਹਿਰਾਂ ਮੁਤਾਬਕ ਸੇਬ ਖਾਂਦੇ ਸਮੇਂ ਕੁੱਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ



ਜਿਨ੍ਹਾਂ ਲੋਕਾਂ ਨੂੰ ਪੇਟ ਨਾਲ ਜੁੜੀਆਂ ਸਮੱਸਿਆਵਾਂ ਹਨ, ਉਨ੍ਹਾਂ ਨੂੰ ਖਾਲੀ ਪੇਟ ਸੇਬ ਦਾ ਸੇਵਨ ਨਹੀਂ ਕਰਨਾ ਚਾਹੀਦਾ



ਇਸ ਤੋਂ ਇਲਾਵਾ ਖਾਣਾ ਖਾਣ ਤੋਂ ਲਗਭਗ 2 ਘੰਟੇ ਬਾਅਦ ਸੇਬ ਦਾ ਸੇਵਨ ਕਰਨਾ ਚਾਹੀਦਾ ਹੈ



ਜਿਨ੍ਹਾਂ ਲੋਕਾਂ ਦਾ ਗਾਲਬਲੈਡਰ ਰਿਮੂਵ ਕੀਤਾ ਹੁੰਦਾ ਹੈ ਉਨ੍ਹਾਂ ਨੂੰ ਸੇਬ ਬਿਨ੍ਹਾਂ ਛਿਲਕੇ ਤੋਂ ਹੀ ਖਾਣਾ ਚਾਹੀਦਾ ਹੈ



ਸੇਬ ਵਿੱਚ ਐਸਿਡ ਹੁੰਦਾ ਹੈ, ਇਸ ਲਈ ਇਹ ਦੰਦਾਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ



ਇਸ ਲਈ ਸੇਬ ਦਾ ਜ਼ਿਆਦਾ ਮਾਤਰਾ 'ਚ ਕੀਤਾ ਸੇਵਨ ਦੰਦਾਂ ਦੀ ਸਿਹਤ ਲਈ ਹਾਨੀਕਾਰਕ ਸਾਬਿਤ ਹੋ ਸਕਦਾ ਹੈ



ਜੇਕਰ ਤੁਸੀਂ ਜ਼ਰੂਰਤ ਤੋਂ ਜ਼ਿਆਦਾ ਸੇਬ ਖਾਂਦੇ ਹੋ ਤਾਂ ਤੁਹਾਡਾ ਭਾਰ ਵੀ ਵੱਧ ਸਕਦਾ ਹੈ



ਸੇਬ ਦਾ ਜ਼ਿਆਦਾ ਸੇਵਨ ਬਲੱਡ ਸ਼ੂਗਰ ਦੇ ਮਰੀਜ਼ਾਂ ਲਈ ਵੀ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ