ਕੀ ਤੁਸੀਂ ਜਾਣਦੇ ਹੋ ਕਿ ਇਹ ਐਨਰਜੀ ਡਰਿੰਕ ਤੁਹਾਡੇ ਦਿਲ ਲਈ ਕਿੰਨੇ ਖਤਰਨਾਕ ਸਾਬਤ ਹੋ ਸਕਦੇ ਹਨ



ਇਸ 'ਚ ਮੌਜੂਦ ਕੈਫੀਨ ਅਤੇ ਹੋਰ ਪਦਾਰਥਾਂ ਦੀ ਬਹੁਤ ਜ਼ਿਆਦਾ ਮਾਤਰਾ ਅਸਥਾਈ ਤੌਰ 'ਤੇ ਬਲੱਡ ਪ੍ਰੈਸ਼ਰ ਨੂੰ ਵਧਾਉਂਦੇ ਹਨ



ਇਸ ਨਾਲ ਦਿਲ 'ਤੇ ਵਾਧੂ ਦਬਾਅ ਪੈਂਦਾ ਹੈ ਤੇ ਦਿਲ ਦੀ ਬਿਮਾਰੀ ਦਾ ਖਤਰਾ ਵੱਧ ਜਾਂਦਾ ਹੈ



ਐਨਰਜੀ ਡਰਿੰਕਸ ਪੀਂਦੇ ਹਾਂ ਤਾਂ ਕਈ ਵਾਰ ਸਾਡੇ ਦਿਲ ਦੀ ਧੜਕਣ ਵੱਧ ਜਾਂਦੀ ਹੈ। ਇਸ ਦਾ ਮਤਲਬ ਹੈ ਕਿ ਸਾਡਾ ਦਿਲ ਤੇਜ਼ੀ ਨਾਲ ਧੜਕਣ ਲੱਗਦਾ ਹੈ



ਇਸ ਨਾਲ ਦਿਲ ਦੀ ਧੜਕਣ ਵਿੱਚ ਅਨਿਯਮਿਤਤਾ ਹੋ ਸਕਦੀ ਹੈ, ਜਿਸ ਨੂੰ ਐਰੀਥਮੀਆ ਕਿਹਾ ਜਾਂਦਾ ਹੈ



ਜੇਕਰ ਅਸੀਂ ਰੋਜ਼ਾਨਾ ਐਨਰਜੀ ਡਰਿੰਕਸ ਪੀਂਦੇ ਹਾਂ ਤਾਂ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਹੋ ਸਕਦੈ



ਇੱਕ ਤਾਜ਼ਾ ਖੋਜ ਨੇ ਦਿਖਾਇਆ ਹੈ ਕਿ ਇਹਨਾਂ ਐਨਰਜੀ ਡ੍ਰਿੰਕਸ ਵਿੱਚ ਮਿਲਾਇਆ ਗਿਆ ਮਿੱਠਾ ਤੁਹਾਡੀ ਪ੍ਰਤੀਰੋਧਕ ਸ਼ਕਤੀ ਨੂੰ ਨੁਕਸਾਨ ਪਹੁੰਚਾ ਸਕਦੈ



ਕੈਂਸਰ ਸਮੇਤ ਕਈ ਬਿਮਾਰੀਆਂ ਨਾਲ ਲੜਨ ਦੀ ਤੁਹਾਡੀ ਸਮਰੱਥਾ ਨੂੰ ਕਮਜ਼ੋਰ ਕਰ ਸਕਦਾ ਹੈ



ਇਸ ਦੇ ਸੇਵਨ ਨਾਲ ਦਿਲ ਦੀਆਂ ਨਾੜੀਆਂ ਵਿੱਚ ਬਿਮਾਰੀਆਂ ਹੋ ਸਕਦੀਆਂ ਹਨ, ਜਿਸ ਨੂੰ ਕੋਰੋਨਰੀ ਆਰਟਰੀ ਡਿਜ਼ੀਜ਼ ਕਿਹਾ ਜਾਂਦਾ ਹੈ



ਅੱਗੇ ਜਾ ਕੇ ਹਾਰਟ ਅਟੈਕ ਦਾ ਖਤਰਾ ਸਾਬਿਤ ਹੋ ਸਕਦੀ ਹੈ



ਐਨਰਜੀ ਡਰਿੰਕਸ ਦੀਆਂ ਕੁੱਝ ਕਿਸਮਾਂ ਵਿੱਚ ਕੁੱਝ ਨਕਲੀ ਤੌਰ 'ਤੇ ਬਣਾਏ ਗਏ ਰਸਾਇਣਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ



ਜੋ ਕਿ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੈ