ਜਿਸ ਤਰ੍ਹਾਂ ਨਾਸ਼ਤਾ ਦਿਨ ਦਾ ਸਭ ਤੋਂ ਮਹੱਤਵਪੂਰਨ ਭੋਜਨ ਹੈ, ਉਸੇ ਤਰ੍ਹਾਂ ਰਾਤ ਦਾ ਖਾਣਾ ਵੀ ਮਹੱਤਵਪੂਰਨ ਹੈ। ਇਨ੍ਹਾਂ ਦੋਨਾਂ ਭੋਜਨਾਂ ਦਾ ਤੁਹਾਡੀ ਸਿਹਤ ਨਾਲ ਸਿੱਧਾ ਸਬੰਧ ਹੈ, ਖਾਸ ਤੌਰ 'ਤੇ ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਤੁਹਾਡੀ ਖੁਰਾਕ 'ਚ ਰਾਤ ਦੇ ਖਾਣੇ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ।

ਕਿਉਂਕਿ ਸ਼ੂਗਰ ਦੇ ਮਰੀਜ਼ਾਂ ਵਿਚ ਬਲੱਡ ਸ਼ੂਗਰ ਦੇ ਪੱਧਰ ਨੂੰ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ, ਇਸ ਲਈ ਰਾਤ ਦਾ ਖਾਣਾ ਸਹੀ ਸਮੇਂ 'ਤੇ ਲੈਣਾ ਵੀ ਜ਼ਰੂਰੀ ਹੈ।

ਇਹ ਨਾ ਸਿਰਫ ਬਲੱਡ ਸ਼ੂਗਰ ਦੇ ਪੱਧਰ ਨੂੰ ਬਰਕਰਾਰ ਰੱਖਦਾ ਹੈ ਬਲਕਿ ਸਮੁੱਚੀ ਸਿਹਤ ਨੂੰ ਵੀ ਲਾਭ ਪਹੁੰਚਾਉਂਦਾ ਹੈ। ਦੇਰ ਰਾਤ ਤੱਕ ਖਾਣਾ ਖਾਣ ਨਾਲ ਸ਼ੂਗਰ ਦੇ ਮਰੀਜ਼ਾਂ ਦੇ ਸਰੀਰ ਵਿੱਚ ਇਨਸੁਲਿਨ ਦਾ ਪੱਧਰ ਵਿਗੜ ਜਾਂਦਾ ਹੈ।

ਸਿਹਤ ਮਾਹਿਰਾਂ ਮੁਤਾਬਕ ਰਾਤ ਦੇ ਖਾਣੇ ਦਾ ਸਹੀ ਸਮਾਂ ਸ਼ਾਮ 7 ਤੋਂ 8 ਵਜੇ ਤੱਕ ਹੈ।



ਰਾਤ 9 ਵਜੇ ਤੋਂ ਬਾਅਦ ਖਾਣਾ ਖਾਣ ਤੋਂ ਬਿਲਕੁਲ ਪਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਦੇਰ ਰਾਤ ਖਾਣਾ ਖਾਣ ਨਾਲ, ਖਾਸ ਤੌਰ 'ਤੇ ਭਾਰੀ ਅਤੇ ਚਿਕਨਾਈ ਵਾਲਾ ਭੋਜਨ ਭਾਰ ਵਧਾਉਂਦਾ ਹੈ, ਮੈਟਾਬੋਲਿਜ਼ਮ ਨੂੰ ਹੌਲੀ ਕਰਦਾ ਹੈ ਅਤੇ ਨੀਂਦ ਨੂੰ ਪ੍ਰਭਾਵਿਤ ਕਰਦਾ ਹੈ।



ਪ੍ਰੋਟੀਨ ਲਈ, ਤੁਸੀਂ ਗ੍ਰਿਲਡ ਚਿਕਨ ਜਾਂ ਮੱਛੀ ਖਾ ਸਕਦੇ ਹੋ। ਸ਼ਾਕਾਹਾਰੀ ਲੋਕ ਦਾਲ ਦਾ ਸੇਵਨ ਕਰ ਸਕਦੇ ਹਨ।



ਤੁਸੀਂ ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਪਾਲਕ, ਮੇਥੀ ਜਾਂ ਸਰ੍ਹੋਂ ਖਾ ਸਕਦੇ ਹੋ।



ਤੁਸੀਂ ਦਹੀਂ, ਪਨੀਰ, ਗਾਜਰ, ਕਵਿਨੋਆ, ਬ੍ਰਾਊਨ ਰਾਈਸ ਅਤੇ ਓਟਸ ਵੀ ਖਾ ਸਕਦੇ ਹੋ।



ਇਸ ਲਈ ਰਾਤ ਨੂੰ ਸਮੇਂ ਸਿਰ ਭੋਜਨ ਖਾ ਲੈਣਾ ਚਾਹੀਦਾ ਹੈ।