ਹਾਰਟ ਅਟੈਕ ਆਉਣ ਤੋਂ 2 ਤੋਂ 10 ਦਿਨ ਪਹਿਲਾਂ ਵਿਅਕਤੀ ਨੂੰ ਕਾਫੀ ਜ਼ਿਆਦਾ ਬੇਚੈਨੀ ਮਹਿਸੂਸ ਹੁੰਦੀ ਹੈ। ਇਸ ਦੇ ਨਾਲ ਹੀ ਸਰੀਰ ਵਿੱਚ ਦਰਦ ਵੀ ਹੁੰਦਾ ਹੈ ਕਈ ਵਾਰ ਮਰੀਜ਼ਾਂ ਦੇ ਸੀਨੇ ਵਿੱਚ ਬਹੁਤ ਜ਼ਿਆਦਾ ਜਲਨ ਹੋਣੀ ਸ਼ੁਰੂ ਹੋ ਜਾਂਦੀ ਹੈ ਜੇਕਰ ਤੁਹਾਡੇ ਸੀਨੇ ਵਿੱਚ ਅਕਸਰ ਜਲਨ ਰਹਿੰਦੀ ਹੈ ਤਾਂ ਤੁਰੰਤ ਡਾਕਟਰ ਨੂੰ ਦਿਖਾਓ ਕੁਝ ਮਰੀਜ਼ਾਂ ਨੂੰ ਠੰਡ ਲੱਗਣ ਦੇ ਨਾਲ-ਨਾਲ ਕਾਫੀ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਹੈ ਜੇਕਰ ਤੁਹਾਡੇ ਸਰੀਰ ਵਿੱਚ ਕੁਝ ਅਜਿਹੇ ਲੱਛਣ ਨਜ਼ਰ ਆ ਰਹੇ ਹਨ ਤਾਂ ਇੱਕ ਵਾਰ ਡਾਕਟਰ ਦੀ ਸਲਾਹ ਲਓ ਕੁਝ ਲੋਕਾਂ ਨੂੰ ਅਪਚ ਵਰਗਾ ਮਹਿਸੂਸ ਹੋ ਸਕਦਾ ਹੈ, ਜੇਕਰ ਤੁਹਾਨੂੰ ਬਿਨਾਂ ਕਿਸੇ ਕਾਰਨ ਕਰਕੇ ਅਪਚ ਦੀ ਸਮੱਸਿਆ ਹੈ ਤਾਂ ਮਾਹਰਾਂ ਦੀ ਸਲਾਹ ਲਓ ਸਰੀਰ ਵਿੱਚ ਬਿਨਾਂ ਕੰਮ ਤੋਂ ਥਕਾਵਟ ਹੋਣਾ ਹਾਰਟ ਅਟੈਕ ਦੇ ਲੱਛਣ ਹਨ ਅਜਿਹੇ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ ਬਾਰ-ਬਾਰ ਬਿਨਾਂ ਕਿਸੇ ਕਾਰਨ ਤੋਂ ਚੱਕਰ ਆਉਣਾ ਵੀ ਹਾਰਟ ਅਟੈਕ ਦੇ ਲੱਛਣ ਹਨ ਇਸ ਨੂੰ ਇਗਨੋਰ ਕਰਨ ਦੀ ਗਲਤੀ ਨਾ ਕਰੋ