ਪਪੀਤਾ ਸਿਰਫ਼ ਪੇਟ ਨੂੰ ਸਹੀ ਨਹੀਂ ਰਖਦਾ ਬਲਕਿ ਚਿਹਰੇ 'ਤੇ ਵੀ ਚਮਕ ਲਿਆਉਂਦਾ ਹੈ।



ਬਾਕੀ ਫਲਾਂ ਦੀ ਤਰ੍ਹਾਂ ਪਪੀਤੇ ਵਿਚ ਵੀ ਬੀਜ ਹੁੰਦੇ ਹਨ, ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪਪੀਤੇ ਦੇ ਬੀਜ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ।



ਦਰਅਸਲ ਪਪੀਤੇ ਦੇ ਬੀਜਾਂ ਦਾ ਸਵਾਦ ਖ਼ਰਾਬ ਹੋਣ ਕਾਰਨ ਕਈ ਲੋਕ ਇਸ ਨੂੰ ਖਾਣਾ ਪਸੰਦ ਨਹੀਂ ਕਰਦੇ ਪਰ ਪਪੀਤੇ ਦੇ ਬੀਜ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ।



ਦਸਿਆ ਜਾਂਦਾ ਹੈ ਕਿ ਪਪੀਤੇ ਦੇ ਬੀਜਾਂ ਵਿਚ ਫ਼ਾਈਬਰ ਮੌਜੂਦ ਹੁੰਦਾ ਹੈ, ਜੋ ਕਿ ਪਾਚਨ ਸ਼ਕਤੀ ਨੂੰ ਸਹੀ ਰੱਖਣ ਤੋਂ ਇਲਾਵਾ ਮੋਟਾਪਾ ਰੋਕਣ ਵਿਚ ਵੀ ਮਦਦ ਕਰਦੇ ਹਨ।



ਇਸ ਨਾਲ ਹੀ ਇਹ ਬਲੱਡ ਪ੍ਰੈਸ਼ਰ ਆਦਿ ਨੂੰ ਵੀ ਸਹੀ ਕਰਦੇ ਹਨ। ਪਪੀਤੇ ਦੇ ਬੀਜ ਦਿਲ ਦੇ ਮਰੀਜ਼ਾਂ ਲਈ ਕਾਫ਼ੀ ਫ਼ਾਇਦੇਮੰਦ ਹੁੰਦੇ ਹਨ।



ਇਹ ਵੀ ਕਿਹਾ ਜਾਂਦਾ ਹੈ ਕਿ ਪਪੀਤੇ ਦੇ ਬੀਜਾਂ ਦਾ ਸੇਵਨ ਕਰਨ ਨਾਲ ਪੇਟ ਵਿਚ ਬੈਕਟੀਰੀਆ ਖ਼ਤਮ ਹੋ ਜਾਂਦੇ ਹਨ ਅਤੇ ਇਸ ਨਾਲ ਪੇਟ ਸਾਫ਼ ਰਹਿੰਦਾ ਹੈ।



ਇਹ ਵੀ ਕਿਹਾ ਜਾਂਦਾ ਹੈ ਕਿ ਪਪੀਤੇ ਦੇ ਬੀਜਾਂ ਦੇ ਸੇਵਨ ਨਾਲ ਮਾਸਪੇਸ਼ੀਆਂ ਦਾ ਦਰਦ ਵੀ ਘੱਟ ਕਰਨ ਵਿਚ ਮਦਦ ਮਿਲਦੀ ਹੈ।



ਜ਼ਿਆਦਾਤਰ ਪਪੀਤੇ ਦੇ ਬੀਜ ਕੌੜੇ ਹੁੰਦੇ ਹਨ ਅਤੇ ਇਸ ਲਈ ਲੋਕ ਇਨ੍ਹਾਂ ਦਾ ਸੇਵਨ ਨਹੀਂ ਕਰਦੇ।



ਪਰ ਪਪੀਤੇ ਦੇ ਬੀਜਾਂ ਦਾ ਪਾਊਡਰ ਬਣਾ ਕੇ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।



ਇਸ ਨੂੰ ਮਠਿਆਈ, ਜੂਸ ਆਦਿ ਵਿਚ ਮਿਲਾ ਕੇ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ।