ਕੀ ਤੁਸੀਂ ਵੀ ਹੋ ਅੰਬ ਖਾਣ ਦੇ ਸ਼ੌਕੀਨ ਤਾਂ ਜਾਣ ਲਓ ਆਹ ਕਿਸਮਾਂ ਮਿੱਠੀ ਅਤੇ ਖੱਟੀ ਚਟਨੀ, ਅਚਾਰ ਅਤੇ ਹੋਰ ਕਈ ਤਰੀਕਿਆਂ ਨਾਲ ਇਸਦਾ ਸੇਵਨ ਕਰਦੇ ਹਨ ਅੱਜ ਅਸੀਂ ਤੁਹਾਨੂੰ ਅੰਬ ਦੀਆਂ ਅਜਿਹੀਆਂ ਕਿਸਮਾਂ ਬਾਰੇ ਦੱਸਾਂਗੇ ਜੋ ਭਾਰਤ ਵਿੱਚ ਸਭ ਤੋਂ ਵੱਧ ਪ੍ਰਸਿੱਧ ਹਨ ਤੋਤਾਪੁਰੀ ਅੰਬ ਸਵਾਦ ਵਿਚ ਥੋੜ੍ਹਾ ਖੱਟਾ ਹੁੰਦਾ ਹੈ। ਇਸ ਅੰਬ ਦੀ ਬਣਤਰ ਤੋਤੇ ਦੀ ਚੁੰਝ ਵਰਗੀ ਹੈ। ਇਸੇ ਲਈ ਇਸ ਦਾ ਨਾਂ ਤੋਤਾਪੁਰੀ ਰੱਖਿਆ ਗਿਆ ਹੈ ਅਲਫਾਂਸੋ ਅੰਬ ਮਹਾਰਾਸ਼ਟਰ ਵਿੱਚ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਕਰਨਾਟਕ ਅਤੇ ਗੁਜਰਾਤ ਦੇ ਕੁਝ ਹਿੱਸਿਆਂ ਵਿੱਚ ਵੀ ਪਾਇਆ ਜਾਂਦਾ ਹੈ ਹਿਮਸਾਗਰ ਅੰਬ ਖਾਣ ਵਿੱਚ ਬਹੁਤ ਮਿੱਠਾ ਹੁੰਦਾ ਹੈ। ਇਹ ਪੱਛਮੀ ਬੰਗਾਲ ਵਿੱਚ ਪਾਇਆ ਜਾਂਦਾ ਹੈ। ਇੱਕ ਅੰਬ ਦਾ ਭਾਰ ਲਗਭਗ 250 ਤੋਂ 300 ਗ੍ਰਾਮ ਹੋ ਸਕਦਾ ਹੈ ਸਿੰਧੂਰਾ ਅੰਬ ਦਾ ਸੁਆਦ ਮਿੱਠਾ ਅਤੇ ਖੱਟਾ ਹੁੰਦਾ ਹੈ। ਇਹ ਜਿਆਦਾਤਰ ਸ਼ੇਕ ਬਣਾਉਣ ਲਈ ਵਰਤਿਆ ਜਾਂਦਾ ਹੈ ਰਾਸਪੁਰੀ ਅੰਬ ਪੁਰਾਣੇ ਮੈਸੂਰ, ਕਰਨਾਟਕ ਵਿੱਚ ਜ਼ਿਆਦਾ ਪਾਇਆ ਜਾਂਦਾ ਹੈ। ਇਸ ਕਿਸਮ ਨੂੰ ਮਹਾਰਾਣੀ ਮੰਨਿਆ ਜਾਂਦਾ ਹੈ ਚੌਸਾ ਅੰਬ ਬਿਹਾਰ ਅਤੇ ਉੱਤਰੀ ਭਾਰਤ ਵਿੱਚ ਬਹੁਤ ਪਸੰਦ ਕੀਤਾ ਜਾਂਦਾ ਹੈ ਮਾਲਦਾ ਅੰਬ ਦਾ ਸੁਆਦ ਮਿੱਠਾ ਅਤੇ ਖੱਟਾ ਹੁੰਦਾ ਹੈ। ਬਿਹਾਰ ਵਿੱਚ ਇਸ ਨੂੰ ਅੰਬਾਂ ਦਾ ਰਾਜਾ ਕਿਹਾ ਜਾਂਦਾ ਹੈ ਬੀਜੂ ਅੰਬ ਆਕਾਰ ਵਿਚ ਛੋਟਾ ਹੁੰਦਾ ਹੈ ਅਤੇ ਇਸਦਾ ਸੁਆਦ ਰਸਦਾਰ ਅਤੇ ਮਿੱਠਾ ਹੁੰਦਾ ਹੈ ਕੇਸਰ ਅੰਬ ਦੀ ਕਿਸਮ ਜ਼ਿਆਦਾਤਰ ਗੁਜਰਾਤ ਵਿੱਚ ਪਾਈ ਜਾਂਦੀ ਹੈ। ਇਸ ਨੂੰ ਸਭ ਤੋਂ ਮਹਿੰਗਾ ਵੀ ਮੰਨਿਆ ਜਾਂਦਾ ਹੈ