ਜਾਣੋ ਕੀ ਹੈ ਨੀਂਦ ਪੂਰੀ ਕਰਨ ਦੀ ਸਲੀਪ ਡੇਟ ਟ੍ਰਿਕ ਅਤੇ ਇਸ ਦੇ ਫਾਈਦੇ

Published by: ਏਬੀਪੀ ਸਾਂਝਾ

ਸਿਹਤਮੰਦ ਰਹਿਣ ਲਈ ਰਾਤ ਨੂੰ 7 ਤੋਂ 9 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ, ਨਹੀਂ ਤਾਂ ਕਈ ਤਰ੍ਹਾਂ ਦੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।



ਇਸ ਦਾ ਸਭ ਤੋਂ ਮਾੜਾ ਅਸਰ ਦਿਲ 'ਤੇ ਪੈਂਦਾ ਹੈ, ਜੋ ਹਾਰਟ ਅਟੈਕ ਦਾ ਕਾਰਨ ਵੀ ਹੋ ਸਕਦਾ ਹੈ।



ਇਕ ਰਿਸਰਚ 'ਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਲੋਕ ਪੂਰੇ ਹਫਤੇ 'ਚ ਆਪਣੀ ਨੀਂਦ ਪੂਰੀ ਨਹੀਂ ਕਰ ਪਾਉਂਦੇ ਹਨ



ਇਸ ਲਈ ਉਹ ਆਪਣੀ ਬਾਕੀ ਦੀ ਨੀਂਦ ਵੀਕੈਂਡ 'ਤੇ ਪੂਰੀ ਕਰਦੇ ਹਨ।



ਇਸ ਨੂੰ ਸਲੀਪ ਡੇਟ (Sleep Date) ਕਿਹਾ ਜਾਂਦਾ ਹੈ।



ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਵੀਕਐਂਡ 'ਤੇ ਆਪਣੀ ਨੀਂਦ ਦਾ ਕੋਟਾ ਪੂਰਾ ਕਰਦੇ ਹੋ



ਤਾਂ ਦਿਲ ਦੇ ਦੌਰੇ ਦਾ ਖ਼ਤਰਾ 28% ਤੱਕ ਘੱਟ ਜਾਂਦਾ ਹੈ।



ਲੰਡਨ ਵਿਚ ਯੂਰਪੀਅਨ ਸੋਸਾਇਟੀ ਆਫ ਕਾਰਡੀਓਲਾਜੀ ਕਾਂਗਰਸ ਵਿਚ ਕੀਤੇ ਗਏ ਇਸ ਅਧਿਐਨ ਵਿਚ ਪਾਇਆ ਗਿਆ ਕਿ



ਚੀਨ ਦੇ ਜ਼ਿਆਦਾਤਰ ਲੋਕ ਆਪਣੀ ਬਚੀ ਨੀਂਦ ਪੂਰੀ ਕਰਨ ਵਿਚ ਸਭ ਤੋਂ ਅੱਗੇ ਹਨ।