ਭਾਰਤ ਵਿਚ ਡੇਂਗੂ ਦੇ ਟੀਕੇ ਦੀ ਲੰਬੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਹੈ। ਡੇਂਗੂ ਕਾਰਨ ਹਰ ਸਾਲ ਸੈਂਕੜੇਂ ਮੈਤਾਂ ਹੁੰਦੀਆਂ ਹਨ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਭਾਰਤ ਨੂੰ ਜਲਦੀ ਹੀ ਦੇਸੀ ਰੂਪ ਵਿੱਚ ਤਿਆਰ ਡੇਂਗੂ ਵੈਕਸੀਨ ਮਿਲਣ ਦੀ ਸੰਭਾਵਨਾ ਹੈ। ਦੱਸ ਦਈਏ ਕਿ ਭਾਰਤ ਵਿੱਚ ਡੇਂਗੂ ਦੀ ਵੈਕਸੀਨ ਬਣ ਚੁੱਕੀ ਹੈ ਅਤੇ ਇਸ ਦੇ ਦੋ ਪੜਾਵਾਂ ਦੇ ਟਰਾਇਲ ਵੀ ਕੀਤੇ ਜਾ ਚੁੱਕੇ ਹਨ। ਇਨ੍ਹਾਂ ਦੋਵਾਂ ਦੀ ਸਫ਼ਲਤਾ ਤੋਂ ਬਾਅਦ ਇਸ ਟੀਕੇ ਦਾ ਫੇਜ਼ 3 ਟ੍ਰਾਇਲ ਕੀਤਾ ਜਾਣਾ ਹੈ ਜੋ ਕਿ ਸਿਰਫ ICMR ਦੁਆਰਾ ਕਰਵਾਇਆ ਜਾਵੇਗਾ। ਹੁਣ ਤੀਜੇ ਟਰਾਇਲ ਵਿੱਚ ਇਹ ਟੈਸਟ ਕੀਤਾ ਜਾਵੇਗਾ ਕਿ ਇਹ ਡੇਂਗੂ ਦੇ ਖਿਲਾਫ ਕਾਰਗਰ ਹੈ ਜਾਂ ਨਹੀਂ। ICMR ਪੂਰੀ ਤਾਕਤ ਨਾਲ ਇਸ ਟ੍ਰਾਇਲ ਨੂੰ ਕਰਨ ਜਾ ਰਿਹਾ ਹੈ। ਇਸ ਦੇ ਸਫਲ ਹੋਣ ਦੀ ਪੂਰੀ ਉਮੀਦ ਹੈ, ਇਸ ਦੀ ਸਫਲਤਾ ਤੋਂ ਬਾਅਦ ਹੀ ਇਹ ਮਾਰਕਿਟ ਵਿੱਚ ਆ ਸਕਦੀ ਹੈ