ਦੁੱਧ ਪੀਣ ਦੇ ਕਈ ਫਾਇਦੇ, ਕੁੱਝ ਲੋਕ ਕੱਚਾ ਦੁੱਧ ਪੀਂਦੇ ਹਨ ਅਤੇ ਕੁੱਝ ਉਬਾਲ ਕੇ ਦੁੱਧ ਪੀਂਦੇ ਹਨ।



ਬਹੁਤ ਸਾਰੇ ਲੋਕ ਇਸ ਉਲਝਣ 'ਚ ਹਨ ਕਿ ਕਿਸ ਤਰ੍ਹਾਂ ਦਾ ਦੁੱਧ ਜ਼ਿਆਦਾ ਫਾਇਦੇਮੰਦ ਹੈ -ਉਬਲਿਆ ਜਾਂ ਕੱਚਾ।



ਸਿਹਤ ਮਾਹਿਰਾਂ ਅਨੁਸਾਰ ਕੱਚੇ ਦੁੱਧ ਵਿੱਚ ਕੁਦਰਤੀ ਐਨਜ਼ਾਈਮ, ਖਣਿਜ ਅਤੇ ਵਿਟਾਮਿਨ ਦੇ ਨਾਲ-ਨਾਲ ਕਈ ਜ਼ਰੂਰੀ ਪੌਸ਼ਟਿਕ ਤੱਤ ਪਾਏ ਜਾਂਦੇ ਹਨ।



ਹਾਲਾਂਕਿ ਕੁਝ ਰਿਪੋਰਟਾਂ ਮੁਤਾਬਕ ਕੱਚੇ ਦੁੱਧ 'ਚ ਖਤਰਨਾਕ ਬੈਕਟੀਰੀਆ ਪਾਏ ਜਾਂਦੇ ਹਨ,



ਜੋ ਸਿਹਤ ਲਈ ਗੰਭੀਰ ਖਤਰਾ ਪੈਦਾ ਕਰ ਸਕਦੇ ਹਨ।



ਖਾਸ ਤੌਰ 'ਤੇ ਕਮਜ਼ੋਰ ਇਮਿਊਨ ਸਿਸਟਮ ਵਾਲੇ, ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਕੱਚਾ ਦੁੱਧ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ



ਸਿਹਤ ਮਾਹਿਰਾਂ ਅਨੁਸਾਰ ਦੁੱਧ ਨੂੰ ਪੀਣ ਯੋਗ ਬਣਾਉਣ ਅਤੇ ਇਸ ਦੇ ਪੌਸ਼ਟਿਕ ਤੱਤਾਂ ਨੂੰ ਬਚਾਉਣ ਲਈ ਕੱਚੇ ਦੁੱਧ ਨੂੰ ਘੱਟੋ-ਘੱਟ 10 ਮਿੰਟ ਤੱਕ ਉਬਾਲਣਾ ਚਾਹੀਦਾ ਹੈ।



ਇਸ ਤੋਂ ਵੱਧ ਦੁੱਧ ਨੂੰ ਉਬਾਲਣ ਤੋਂ ਬਚਣਾ ਚਾਹੀਦਾ ਹੈ।



ਇੱਕ ਗਲਾਸ ਦੁੱਧ ਨੂੰ ਘੱਟੋ-ਘੱਟ 4-5 ਮਿੰਟਾਂ ਲਈ ਗਰਮ ਕਰਨਾ ਚਾਹੀਦਾ ਹੈ, ਜਿਸ ਤੋਂ ਬਾਅਦ ਇਸਨੂੰ ਠੰਡਾ ਕਰਕੇ ਪੀਣਾ ਚਾਹੀਦਾ ਹੈ।



ਇਸ ਕਾਰਨ ਬੈਕਟੀਰੀਆ ਵੀ ਮਰ ਜਾਂਦੇ ਹਨ ਅਤੇ ਦੁੱਧ ਦੇ ਜ਼ਰੂਰੀ ਪੌਸ਼ਟਿਕ ਤੱਤ ਵੀ ਸੁਰੱਖਿਅਤ ਰਹਿੰਦੇ ਹਨ।