ਕਿਸ ਵਜ੍ਹਾ ਨਾਲ ਹੁੰਦੀ ਨੀਂਦ ਨਾ ਆਉਣ ਦੀ ਬਿਮਾਰੀ ਪੂਰੀ ਰਾਤ ਜਾਗਣਾ ਨੀਂਦ ਨਾ ਆਉਣਾ ਗੰਭੀਰ ਬਿਮਾਰੀ ਦਾ ਲੱਛਣ ਹੋ ਸਕਦਾ ਹੈ ਜੇਕਰ ਤੁਸੀਂ ਲੰਬੇ ਸਮੇਂ ਤੋਂ ਇਸ ਤੋਂ ਪਰੇਸ਼ਾਨ ਹੋ ਤਾਂ ਇਸ ਦਾ ਸਿਹਤ 'ਤੇ ਡੂੰਘਾ ਅਸਰ ਪੈਂਦਾ ਹੈ ਇਕ ਸਿਹਤਮੰਦ ਵਿਅਕਤੀ ਨੂੰ ਰੋਜ਼ 6 ਤੋਂ 8 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ ਨੀਂਦ ਨਾ ਆਉਣ ਕਰਕੇ ਸਰੀਰ 'ਤੇ ਡੂੰਘਾ ਅਸਰ ਪੈਂਦਾ ਹੈ ਆਓ ਜਾਣਦੇ ਹਾਂ ਕਿਸ ਵਜ੍ਹਾ ਕਰਕੇ ਨੀਂਦ ਨਹੀਂ ਆਉਂਦੀ ਹੈ ਸਟ੍ਰੈਸ ਅਤੇ ਡਿਪਰੈਸ਼ਨ ਨੀਂਦ ਨਾ ਆਉਣ ਦੇ ਮੁੱਖ ਕਾਰਨ ਹਨ ਖਰਾਬ ਲਾਈਫਸਟਾਈਲ ਅਤੇ ਨਕਾਰਾਤਮਕ ਮਾਹੌਲ ਕਰਕੇ ਇਹ ਸਮੱਸਿਆਵਾਂ ਹੁੰਦੀਆਂ ਹਨ ਪਾਚਨ ਦੀਆਂ ਸਮੱਸਿਆਵਾਂ ਘੱਟ ਨੀਂਦ ਦਾ ਕਾਰਨ ਬਣਦੀਆਂ ਹਨ ਨਿਊਰੋਲੋਜਿਕਲ ਸਮੱਸਿਆਵਾਂ, ਜਿਵੇਂ ਸਲੀਪ ਐਪਨੀਆ, ਪੈਰਾਸੋਮਨੀਆ ਅਤੇ ਨੀਂਦ ਨਾ ਆਉਣ ਦੀ ਸਮੱਸਿਆ ਤੁਹਾਨੂੰ ਹੋ ਸਕਦੀ ਹੈ