ਹਰ ਦੂਜੇ ਦਿਨ ਕੋਈ ਨਾ ਕੋਈ ਨਿਊਜ਼ ਆ ਜਾਂਦੀ ਹੈ ਕਿ ਨੌਜਵਾਨ ਦੀ ਹਾਰਟ ਅਟੈਕ ਨਾਲ ਹੋਈ ਮੌਤ। ਜੋ ਕਿ ਦੁਨੀਆ ਦੇ ਲਈ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਬਣ ਗਿਆ ਹੈ।



ਕਿਉਂ ਘੱਟ ਉਮਰ ਦੇ ਵਿੱਚ ਹਾਰਟ ਅਟੈਕ ਦੇ ਕੇਸ ਲਗਾਤਾਰ ਵੱਧ ਰਹੇ ਹਨ।



ਇਸ ਲਈ ਹੁਣ ਸਭ ਨੂੰ ਆਪਣੀ ਸਿਹਤ ਸੰਬੰਧੀ ਜਾਗਰੂਕ ਰਹਿਣਾ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਗਿਆ ਹੈ



ਕਿਉਂਕਿ ਦਿਲ ਦਾ ਦੌਰਾ ਕਿਸੇ ਨੂੰ ਵੀ, ਕਦੇ ਵੀ ਅਤੇ ਕਿਤੇ ਵੀ ਹੋ ਸਕਦਾ ਹੈ



ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਤੁਹਾਡੀ ਵਿਗੜਦੀ ਜੀਵਨ ਸ਼ੈਲੀ ਹੈ



ਜੀਵਨਸ਼ੈਲੀ ਵਿੱਚ ਮਾਮੂਲੀ ਬਦਲਾਅ ਕਰਕੇ ਆਪਣੇ ਦਿਲ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ



ਡਾ: ਸਾਕੇਤ ਗੋਇਲ ਨੇ ਕਿਹਾ ਕਿ ਦਿਲ ਦੀ ਤੰਦਰੁਸਤੀ ਜੀਵਨ ਸ਼ੈਲੀ ਰਾਹੀਂ ਦਿਲ ਦੀ ਸੰਭਾਲ ਕੀਤੀ ਜਾ ਸਕਦੀ ਹੈ



ਉਨ੍ਹਾਂ ਕਿਹਾ ਕਿ ਕਣਕ ਦੀ ਵਰਤੋਂ ਘਟਾਓ ਅਤੇ ਬਾਜਰਾ, ਜਵਾਰ, ਮੱਕੀ, ਛੋਲੇ, ਰਾਗੀ, ਸੋਇਆਬੀਨ ਆਦਿ ਦੀ ਵਰਤੋਂ ਵਧਾਓ



ਚੰਗੀ ਮਾਤਰਾ ਵਿੱਚ ਪ੍ਰੋਟੀਨ ਲਓ ਅਤੇ ਤੇਲ-ਘਿਓ ਨੂੰ ਘੱਟ ਮਾਤਰਾ ਵਿੱਚ ਵਰਤੋਂ



ਰੋਜ਼ਾਨਾ 10 ਹਜ਼ਾਰ ਕਦਮ ਤੁਰਨ ਦਾ ਨਿਯਮ ਅਪਣਾਓ। ਪੈਦਲ ਚੱਲਣ ਦੀ ਆਦਤ ਨੂੰ ਵਧਾਓ



ਜੇਕਰ ਅਸੀਂ ਬੈਠਣ ਦੇ ਸਮੇਂ ਨੂੰ 50 ਪ੍ਰਤੀਸ਼ਤ ਤੱਕ ਘਟਾ ਦੇਈਏ ਤਾਂ ਬਿਮਾਰੀਆਂ 50 ਪ੍ਰਤੀਸ਼ਤ ਤੱਕ ਘੱਟ ਹੋ ਸਕਦੀਆਂ ਹਨ।



ਸੂਰਜ ਨਮਸਕਾਰ ਸਮੁੱਚੀ ਤੰਦਰੁਸਤੀ ਲਈ ਸਭ ਤੋਂ ਵਧੀਆ ਕਸਰਤ ਹੈ। ਮੋਬਾਈਲ ਦੀ ਵਰਤੋਂ ਘਟਾਓ