ਬੱਚੇ ਦੀ ਖੁਰਾਕ ਚੰਗੀ ਹੋਵੇ ਤਾਂ ਉਸ ਦਾ ਦਿਮਾਗ ਤੇਜ਼ ਹੋਣਾ ਔਖਾ ਨਹੀਂ। ਭਾਵ ਹੁਸ਼ਿਆਰ-ਨਲਾਇਕ ਦਾ ਭੇਤ ਖੁਰਾਕ ਵਿੱਚ ਛੁਪਿਆ ਹੈ।



ਡਰਾਈ ਫੂਡ ਤੇ ਸੀਡਜ਼- ਸੁੱਕੇ ਮੇਵੇ ਤੇ ਬੀਜ ਬੱਚਿਆਂ ਨੂੰ ਸਨੈਕਸ ਵਜੋਂ ਖੁਆਏ ਜਾ ਸਕਦੇ ਹਨ। ਸੁੱਕੇ ਮੇਵੇ ਤੇ ਬੀਜਾਂ ਵਿੱਚ ਚੰਗੀ ਮਾਤਰਾ ਵਿੱਚ ਓਮੇਗਾ-3 ਫੈਟੀ ਐਸਿਡ ਤੇ ਐਂਟੀ-ਆਕਸੀਡੈਂਟ ਹੁੰਦੇ ਹਨ।



ਇਸ ਤੋਂ ਇਲਾਵਾ ਇਨ੍ਹਾਂ 'ਚ ਵਿਟਾਮਿਨ ਈ ਵੀ ਪਾਇਆ ਜਾਂਦਾ ਹੈ। ਅਜਿਹੇ 'ਚ ਸੁੱਕੇ ਮੇਵੇ ਤੇ ਬੀਜ ਦਿਮਾਗ ਲਈ ਬਹੁਤ ਚੰਗੇ ਸਾਬਤ ਹੁੰਦੇ ਹਨ। ਬਦਾਮ, ਅਖਰੋਟ, ਹੇਜ਼ਲਨਟ ਤੇ ਕੱਦੂ ਦੇ ਬੀਜਾਂ ਨੂੰ ਦਿਮਾਗੀ ਭੋਜਨ ਕਿਹਾ ਜਾਂਦਾ ਹੈ।



ਸੰਤਰਾ- ਵਿਟਾਮਿਨ ਸੀ ਨਾਲ ਭਰਪੂਰ ਸੰਤਰਾ ਮਾਨਸਿਕ ਸਿਹਤ ਨੂੰ ਠੀਕ ਰੱਖਦਾ ਹੈ। ਵਿਟਾਮਿਨ ਸੀ ਤੋਂ ਇਲਾਵਾ, ਸੰਤਰਾ ਐਂਟੀ-ਆਕਸੀਡੈਂਟਸ ਦਾ ਵਧੀਆ ਸ੍ਰੋਤ ਹੈ।



ਸੰਤਰਾ ਦਿਮਾਗ ਦੇ ਸੈੱਲਾਂ ਨੂੰ ਨੁਕਸਾਨ ਤੋਂ ਬਚਾਉਂਦਾ ਹੈ। ਸੰਤਰੇ ਤੋਂ ਇਲਾਵਾ ਅਮਰੂਦ ਤੇ ਕੀਵੀ ਵੀ ਬੱਚਿਆਂ ਦੇ ਦਿਮਾਗ ਲਈ ਵਰਦਾਨ ਸਾਬਤ ਹੋ ਸਕਦੇ ਹਨ।



ਬੇਰੀਜ਼- ਐਂਟੀ-ਆਕਸੀਡੈਂਟ ਨਾਲ ਭਰਪੂਰ ਬੇਰੀਜ਼ ਦਿਮਾਗ ਦੀ ਸਿਹਤ ਲਈ ਵਧੀਆ ਹੁੰਦੀਆਂ ਹਨ।



ਸਟ੍ਰਾਬੇਰੀ, ਬਲੈਕਬੇਰੀ ਤੇ ਬਲੂਬੇਰੀ ਖਾਣ ਨਾਲ ਆਕਸੀਡੇਟਿਵ ਤਣਾਅ ਘੱਟ ਹੁੰਦਾ ਹੈ। ਬੇਰੀਆਂ ਦਿਮਾਗ ਦੇ ਸੈੱਲਾਂ ਵਿਚਕਾਰ ਸੰਚਾਰ ਨੂੰ ਬਿਹਤਰ ਬਣਾਉਂਦੀਆਂ ਹਨ।



ਹਰੀਆਂ ਸਬਜ਼ੀਆਂ- ਕੇਲ, ਬ੍ਰੋਕਲੀ, ਪਾਲਕ ਤੇ ਗੋਭੀ ਕੁਝ ਹਰੀਆਂ ਸਬਜ਼ੀਆਂ ਹਨ ਜੋ ਦਿਮਾਗ ਨੂੰ ਪੋਸ਼ਣ ਦਿੰਦੀਆਂ ਹਨ। ਐਂਟੀ-ਆਕਸੀਡੈਂਟਸ ਦੇ ਨਾਲ-ਨਾਲ ਇਨ੍ਹਾਂ 'ਚ ਵਿਟਾਮਿਨ, ਗਲੂਟਨ ਤੇ ਫੋਲੇਟ ਵੀ ਹੁੰਦੇ ਹਨ।



ਅੰਡੇ- ਅੰਡੇ ਵਿੱਚ ਵਿਟਾਮਿਨ ਬੀ6 ਤੇ ਬੀ12 ਦੇ ਨਾਲ-ਨਾਲ ਫੋਲਿਕ ਐਸਿਡ ਹੁੰਦਾ ਹੈ, ਜੋ ਦਿਮਾਗ ਨੂੰ ਸਿਹਤਮੰਦ ਰੱਖਣ ਵਿੱਚ ਕਾਰਗਰ ਹੁੰਦਾ ਹੈ।



ਇਸ ਦੇ ਨਾਲ ਹੀ ਅੰਡੇ ਦਾ ਪੀਲਾ ਹਿੱਸਾ ਕੋਲੀਨ ਦਾ ਚੰਗਾ ਸਰੋਤ ਹੈ ਜੋ ਦਿਮਾਗ ਦੇ ਕੰਮ ਨੂੰ ਬਿਹਤਰ ਬਣਾਉਂਦਾ ਹੈ।