ਜਦੋਂ ਹਵਾ 'ਚ ਨਮੀ ਘੱਟ ਹੁੰਦੀ ਹੈ ਤਾਂ ਸਕਿਨ ਦੀ ਬਾਹਰੀ ਪਰਤ ਇਸ ਤੋਂ ਪ੍ਰਭਾਵਿਤ ਹੋਣੀ ਸ਼ੁਰੂ ਹੋ ਜਾਂਦੀ ਹੈ।

ਜੋ ਚਮੜੀ ਦੀ ਖੁਸ਼ਕੀ ਦਾ ਕਾਰਨ ਬਣਦੀ ਹੈ। ਅਜਿਹੇ 'ਚ ਇਹ ਜਾਣਨਾ ਜ਼ਰੂਰੀ ਹੈ ਕਿ ਸਰਦੀਆਂ 'ਚ ਕੀ ਖਾਈਏ ਕਿ ਸਕਿਨ ਹੈਲਦੀ ਬਣੇ ਅਤੇ ਖੁਸ਼ਕੀ ਤੋਂ ਛੁਟਕਾਰਾ ਮਿਲੇ।



ਆਪਣੇ ਖਾਣੇ 'ਚ ਮੌਸਮੀ ਫਲ ਅਤੇ ਸਬਜ਼ੀਆਂ ਨੂੰ ਜ਼ਰੂਰ ਸ਼ਾਮਲ ਕਰੋ।

ਆਪਣੇ ਖਾਣੇ 'ਚ ਮੌਸਮੀ ਫਲ ਅਤੇ ਸਬਜ਼ੀਆਂ ਨੂੰ ਜ਼ਰੂਰ ਸ਼ਾਮਲ ਕਰੋ।

ਸਰ੍ਹੋਂ ਦਾ ਸਾਗ,ਬਾਥੂ, ਪੱਤਾ ਗੋਭੀ ਚਮੜੀ ਨੂੰ ਭਰਪੂਰ ਪੌਸ਼ਣ ਦੇਣ 'ਚ ਮਦਦਗਾਰ ਹੈ।

ਇਨ੍ਹਾਂ ਦੇ ਵਿਟਾਮਿਨ ਅਤੇ ਐਂਟੀ-ਇੰਫਲਾਮੇਟਰੀ ਗੁਣ ਖੁਸ਼ਕੀ ਨੂੰ ਦੂਰ ਕਰਕੇ ਨਮੀ ਨੂੰ ਬਰਕਰਾਰ ਰੱਖਦੇ ਹਨ।



ਖਾਣ ਦੇ ਨਾਲ ਸਲਾਦ 'ਚ ਚੁਕੰਦਰ ਜ਼ਰੂਰ ਸ਼ਾਮਲ ਕਰੋ।



ਦਿਨ 'ਚ ਇਕ ਗਲਾਸ ਚੁਕੰਦਰ ਦਾ ਰਸ ਪੀਣ ਨਾਲ ਖੂਨ ਸਾਫ ਰਹਿੰਦਾ ਹੈ ਤੇ ਸਰੀਰ 'ਚੋਂ ਜ਼ਹਿਰੀਲੇ ਪਦਾਰਥ ਆਸਾਨੀ ਨਾਲ ਬਾਹਰ ਨਿਕਲ ਜਾਂਦੇ ਹਨ ਜੋ ਚਮੜੀ ਨੂੰ ਕੋਮਲ ਰੱਖਣ ਦੇ ਨਾਲ-ਨਾਲ ਡੈੱਡ ਸਕਿਨ ਸੈੱਲਸ ਤੋਂ ਰਾਹਤ ਦਿਵਾਉਣ 'ਚ ਵੀ ਮਦਦਗਾਰ ਹੈ।

ਚਮੜੀ ਸਬੰਧੀ ਪ੍ਰੇਸ਼ਾਨੀਆਂ ਤੋਂ ਦੂਰ ਰਹਿਣਾ ਹੈ ਤਾਂ ਆਪਣੀ ਡਾਈਟ 'ਚ ਗਾਜਰ ਜ਼ਰੂਰ ਸ਼ਾਮਲ ਕਰੋ।



ਵਿਟਾਮਿਨ ਸੀ ਅਤੇ ਏ ਨਾਲ ਭਰਪੂਰ ਗਾਜਰ ਐਂਟੀ-ਆਕਸੀਡੈਂਟ ਨਾਲ ਭਰਪੂਰ ਹੁੰਦੀ ਹੈ। ਇਹ ਸਰੀਰ 'ਚ ਕੋਲੇਜਨ ਦਾ ਉਤਪਾਦਨ ਕਰਨ 'ਚ ਮਦਦਗਾਰ ਹੈ ਜਿਸ ਨਾਲ ਚਮੜੀ ਦਾ ਰੁਖਾਪਨ ਦੂਰ ਰਹਿੰਦਾ ਹੈ।

ਵਿਟਾਮਿਨ, ਫਾਈਬਰ, ਪ੍ਰੋਟੀਨ ਆਦਿ ਜ਼ਰੂਰੀ ਪੋਸ਼ਕ ਤੱਤਾਂ ਨਾਲ ਭਰਪੂਰ ਬ੍ਰੋਕਲੀ ਸਕਿਨ ਨੂੰ ਹੈਲਦੀ ਰੱਖਣ 'ਚ ਮਦਦਗਾਰ ਹੈ।



ਇਸ ਨੂੰ ਸਲਾਦ ਦੇ ਰੂਪ 'ਚ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰੋ।

ਇਸ ਨੂੰ ਸਲਾਦ ਦੇ ਰੂਪ 'ਚ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰੋ।