ਅੱਜਕੱਲ੍ਹ ਪਲਾਸਟਿਕ ਦੀ ਵਰਤੋਂ ਕਾਫੀ ਹੱਦ ਤੱਕ ਵਧ ਗਈ ਹੈ। ਅੱਜਕੱਲ੍ਹ ਹਰ ਥਾਂ ਇਸ ਦੀ ਵਰਤੋਂ ਹੋ ਰਹੀ ਹੈ। ਇੱਥੋਂ ਤੱਕ ਕਿ ਘਰਾਂ ਵਿੱਚ ਪਲਾਸਟਿਕ ਦੇ ਬਰਤਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਕੁਝ ਲੋਕ ਬਚਿਆ ਹੋਇਆ ਭੋਜਨ ਪਲਾਸਟਿਕ ਦੇ ਡੱਬਿਆਂ ਵਿੱਚ ਸਟੋਰ ਕਰੇ ਫਰਿੱਜ ਵਿੱਚ ਰੱਖ ਲੈਂਦੇ ਹਨ। ਪਲਾਸਟਿਕ ਦੇ ਡੱਬਿਆਂ ਵਿੱਚ ਰੱਖਿਆ ਭੋਜਨ ਜਹਿਰ ਵਿੱਚ ਬਦਲ ਸਕਦਾ ਹੈ ਤੇ ਇਸ ਨਾਲ ਬਿਮਾਰੀਆਂ ਫੈਲ ਸਕਦੀਆਂ ਹਨ। ਦਰਅਸਲ ਪਲਾਸਟਿਕ ਦੇ ਬਰਤਨਾਂ ਨੂੰ ਮਾਈਕ੍ਰੋਵੇਵ ਤੇ ਓਵਨ ਲਈ ਚੰਗਾ ਮੰਨਿਆ ਜਾਂਦਾ ਹੈ ਪਰ ਇਨ੍ਹਾਂ ਦੇ ਸਿਹਤ 'ਤੇ ਮਾੜੇ ਪ੍ਰਭਾਵ ਪੈਂਦੇ ਹਨ। ਮਾਹਿਰਾਂ ਅਨੁਸਾਰ ਬਚੇ ਹੋਏ ਭੋਜਨ ਨੂੰ ਕਿਸੇ ਵੀ ਪਲਾਸਟਿਕ ਦੇ ਕੰਟੇਨਰ ਵਿੱਚ ਪਾ ਕੇ ਫਰਿੱਜ ਵਿੱਚ ਨਹੀਂ ਰੱਖਣਾ ਚਾਹੀਦਾ। ਇਨ੍ਹਾਂ ਬਰਤਨਾਂ ਵਿੱਚ ਖਾਣਾ ਪਕਾਉਣਾ, ਗਰਮ ਕਰਨਾ ਜਾਂ ਫਰਿੱਜ ਵਿਚ ਸਟੋਰ ਕਰਨਾ ਸਿਹਤ ਲਈ ਚੰਗਾ ਨਹੀਂ। ਜੇਕਰ ਲੋਕ ਇਹ ਜਾਣਨ ਦੇ ਬਾਵਜੂਦ ਇਨ੍ਹਾਂ ਦੀ ਵਰਤੋਂ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਕੁਝ ਖਾਸ ਕਿਸਮ ਦੇ ਪਲਾਸਟਿਕ ਦੇ ਬਰਤਨ ਹੀ ਖਰੀਦਣੇ ਚਾਹੀਦੇ ਹਨ।