ਆਓ ਜਾਣੀਏ ਕਿਹੜੇ ਫਲ ਜਿਆਦਾ ਖਾਣ ਨਾਲ ਹੋ ਸਕਦੀਆਂ ਪੇਟ ਸਬੰਧੀ ਸਮੱਸਿਆਵਾਂ



ਅੱਜ-ਕੱਲ੍ਹ ਲੋਕ ਖਰਾਬ ਜੀਵਨ ਸ਼ੈਲੀ ਅਤੇ ਗੈਰ-ਸਿਹਤਮੰਦ ਖੁਰਾਕ ਕਾਰਨ ਬਲੋਟਿੰਗ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ



ਇਹ ਪੇਟ ਨਾਲ ਜੁੜੀ ਸਮੱਸਿਆ ਹੈ। ਜਦੋਂ ਬਲੋਟਿੰਗ ਹੁੰਦੀ ਹੈ, ਤਾਂ ਐਸੀਡਿਟੀ ਕਾਰਨ ਪੇਟ ਸੁੱਜ ਜਾਂਦਾ ਹੈ। ਇਸ ਕਾਰਨ ਪੇਟ ਦੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ



ਕੁਝ ਫਲ ਵੀ ਹਨ, ਜਿਨ੍ਹਾਂ ਨੂੰ ਜ਼ਿਆਦਾ ਖਾਧਾ ਜਾਵੇ ਤਾਂ ਪੇਟ 'ਚ ਐਸੀਡਿਟੀ ਹੋ ਸਕਦੀ ,ਆਓ ਜਾਣਦੇ ਹਾਂ ਕਿ ਕਿਹੜੇ ਫਲਾਂ ਤੋਂ ਜ਼ਿਆਦਾ ਪਰਹੇਜ਼ ਕਰਨਾ ਚਾਹੀਦਾ ਹੈ



ਸੇਬ ਅਤੇ ਬਲੈਕਬੇਰੀ ਦੋਵੇਂ ਸਿਹਤਮੰਦ ਫਲ ਹਨ ਪਰ ਜੇਕਰ ਇਨ੍ਹਾਂ ਨੂੰ ਜ਼ਿਆਦਾ ਖਾਧਾ ਜਾਵੇ ਤਾਂ ਪੇਟ ਫੁੱਲਣ ਦਾ ਕਾਰਨ ਬਣ ਸਕਦੇ ਹਨ



ਜੇਕਰ ਸੁੱਕੀ ਖੁਰਮਾਨੀ ਨੂੰ ਜ਼ਿਆਦਾ ਖਾਧਾ ਜਾਵੇ ਤਾਂ ਇਸ ਨਾਲ ਪੇਟ ਦਰਦ ਹੋ ਸਕਦਾ ਹੈ। ਇਸ ਨਾਲ ਗੈਸ ਅਤੇ ਬਲੋਟਿੰਗ ਵੀ ਹੋ ਸਕਦੀ ਹੈ



ਮਾਹਿਰਾਂ ਦਾ ਕਹਿਣਾ ਹੈ ਕਿ ਜ਼ਿਆਦਾ ਆੜੂ ਖਾਣ ਨਾਲ ਵੀ ਨੁਕਸਾਨ ਹੋ ਸਕਦਾ ਹੈ



ਜਿਨ੍ਹਾਂ ਲੋਕਾਂ ਨੂੰ ਪਾਚਨ ਸੰਬੰਧੀ ਸਮੱਸਿਆ ਹੁੰਦੀ ਹੈ, ਉਨ੍ਹਾਂ ਨੂੰ ਤਰਬੂਜ ਨੂੰ ਹਜ਼ਮ ਕਰਨਾ ਥੋੜ੍ਹਾ ਮੁਸ਼ਕਿਲ ਹੋ ਸਕਦਾ ਹੈ