ਆਓ ਜਾਣੀਏ ਯੋਗਾ ਸਬੰਧੀ ਕਿਹੜੀਆਂ ਮਿੱਥ ਤੇ ਗਲਤ ਧਾਰਨਾਵਾਂ ਹਨ ਪ੍ਰਚਲਿਤ



ਹਰ ਸਾਲ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਮਨਾਇਆ ਜਾਂਦਾ ਹੈ। ਜਿਸ ਦਾ ਉਦੇਸ਼ ਯੋਗ ਦੇ ਲਾਭਾਂ ਬਾਰੇ ਜਾਗਰੂਕਤਾ ਫੈਲਾਉਣਾ ਹੈ।



ਯੋਗ ਨੂੰ ਲੈ ਕੇ ਲੋਕਾਂ ਵਿਚ ਕੁਝ ਮਿੱਥ ਅਤੇ ਗਲਤ ਧਾਰਨਾਵਾਂ ਹਨ। ਜਿਸ ਕਾਰਨ ਕੁਝ ਲੋਕ ਫਿਟਨੈਸ ਲਈ ਯੋਗਾ ਦਾ ਸਹਾਰਾ ਲੈਣ ਤੋਂ ਕੰਨੀ ਕਤਰਾਉਂਦੇ ਹਨ



ਜੇਕਰ ਤੁਹਾਡੇ ਦਿਮਾਗ 'ਚ ਵੀ ਅਜਿਹੇ ਸਵਾਲ ਆਉਂਦੇ ਹਨ ਤਾਂ ਆਓ ਜਾਣਦੇ ਹਾਂ ਇਸ ਬਾਰੇ ਕਿਸੇ ਯੋਗਾ ਮਾਹਿਰ ਤੋਂ



ਯੋਗਾ ਮਾਹਿਰ ਸੁਗੰਧਾ ਗੋਇਲ ਦਾ ਕਹਿਣਾ ਹੈ ਕਿ ਲੋਕਾਂ ਵਿੱਚ ਸਭ ਤੋਂ ਵੱਡੀ ਗਲਤਫਹਿਮੀ ਇਹ ਹੈ ਕਿ ਯੋਗਾ ਸਿਰਫ਼ ਬਜ਼ੁਰਗਾਂ ਲਈ ਹੁੰਦਾ ਹੈ। ਪਰ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਕੋਈ ਯੋਗਾ ਕਰ ਸਕਦਾ ਹੈ



ਕਈ ਲੋਕਾਂ ਨੂੰ ਯੋਗਾ ਬੋਰਿੰਗ ਲੱਗਦਾ ਹੈ ਪਰ ਅਜਿਹਾ ਨਹੀਂ ਹੈ,ਤੁਹਾਡੇ ਲਈ ਕਈ ਯੋਗ ਆਸਣ ਹਨ ਜੋ ਤੁਸੀਂ ਵੱਖ-ਵੱਖ ਦਿਨਾਂ 'ਤੇ ਕਰ ਸਕਦੇ ਹੋ




ਤੁਸੀਂ ਸੂਰਜ ਨਮਸਕਾਰ ਬਾਰੇ ਤਾਂ ਸੁਣਿਆ ਹੀ ਹੋਵੇਗਾ ਪਰ ਕੀ ਤੁਸੀਂ ਕਦੇ ਚੰਦਰ ਨਮਸਕਾਰ ਬਾਰੇ ਸੁਣਿਆ ਹੈ? ਇਸ ਬਾਰੇ ਇਸ ਮਿੱਥ ਨੂੰ ਤੋੜਨ ਲਈ ਇਹ ਇਕੱਲਾ ਹੀ ਕਾਫੀ ਹੈ। ਜਿਮ ਵਾਂਗ ਹੀ ਯੋਗਾ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ


ਮਾਹਿਰਾਂ ਦਾ ਕਹਿਣਾ ਹੈ ਕਿ ਕੋਈ ਵੀ ਯੋਗ ਆਸਣ ਲਿੰਗ ਆਧਾਰਿਤ ਨਹੀਂ ਹੁੰਦਾ, ਯੋਗਾ ਪੁਰਸ਼ਾਂ ਅਤੇ ਔਰਤਾਂ ਦੋਵਾਂ ਤੋਂ ਮਾਨਸਿਕ ਅਤੇ ਸਰੀਰਕ ਤਣਾਅ ਨੂੰ ਦੂਰ ਰੱਖਣ ਵਿੱਚ ਮਦਦ ਕਰ ਸਕਦਾ ਹੈ



ਯੋਗਾ ਕਰਨਾ ਮਾਸਪੇਸ਼ੀਆਂ ਲਈ ਫਾਇਦੇਮੰਦ ਹੁੰਦਾ ਹੈ। ਇਹ ਵਾਧੂ ਚਰਬੀ ਨੂੰ ਘਟਾ ਕੇ ਪੱਕੇ ਤੌਰ 'ਤੇ ਮਾਸਪੇਸ਼ੀਆਂ ਨੂੰ ਆਕਾਰ ਦਿੰਦਾ ਹੈ ਅਤੇ ਸਾਰੇ ਅੰਗਾਂ ਦੀ ਸਿਹਤ ਨੂੰ ਬਿਹਤਰ ਬਣਾਉਂਦਾ ਹੈ



Thanks for Reading. UP NEXT

ਗਰਮੀਆਂ ਦੇ ਮੌਸਮ ਵਿੱਚ ਲੋਕ ਵੱਖ-ਵੱਖ ਤਰ੍ਹਾਂ ਦੇ ਸ਼ਰਬਤ ਬਣਾ ਕੇ ਪੀਂਦੇ ਹਨ, ਜਿਵੇ

View next story