ਅੱਜ-ਕੱਲ੍ਹ ਦੀਆਂ ਖਾਣ-ਪੀਣ ਦੀਆਂ ਆਦਤਾਂ ਕਾਰਨ ਲੋਕ ਆਸਾਨੀ ਨਾਲ ਬਿਮਾਰ ਹੋ ਜਾਂਦੇ ਹਨ



ਕੁੱਝ ਲੋਕਾਂ ਨੂੰ ਖਾਣਾ ਖਾਣ ਤੋਂ ਤੁਰੰਤ ਬਾਅਦ ਬਿਸਤਰ 'ਤੇ ਲੇਟਣ ਦੀ ਆਦਤ ਹੁੰਦੀ ਹੈ



ਪਰ ਅਜਿਹਾ ਕਰਨ ਨਾਲ ਸਰੀਰ 'ਤੇ ਖਤਰਨਾਕ ਪ੍ਰਭਾਵ ਪੈ ਸਕਦੇ ਹਨ ਅਤੇ ਇਸ ਨਾਲ ਕਈ ਬਿਮਾਰੀਆਂ ਹੋਣ ਦਾ ਖਦਸ਼ਾ ਰਹਿੰਦਾ ਹੈ



ਖਾਣਾ ਖਾਣ ਤੋਂ ਤੁਰੰਤ ਬਾਅਦ ਸੌਣ ਨਾਲ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹਾ ਕਰਨ ਨਾਲ ਤੁਹਾਨੂੰ ਗੈਸ, ਐਸੀਡਿਟੀ ਅਤੇ ਪੇਟ ਦਰਦ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ



ਜਦੋਂ ਤੁਸੀਂ ਖਾਣਾ ਖਾਣ ਤੋਂ ਤੁਰੰਤ ਬਾਅਦ ਲੇਟ ਜਾਂਦੇ ਹੋ, ਤਾਂ ਪੇਟ ਦਾ ਐਸਿਡ ਤੁਹਾਡੇ ਗਲੇ ਵਿੱਚ ਵਾਪਸ ਵਹਿ ਜਾਂਦਾ ਹੈ। ਜਿਸ ਕਰਕੇ ਕਈ ਵਾਰ ਸੌਂਦੇ-ਸੌਂਦੇ ਖੱਟੇ ਡਕਾਰ ਆਉਂਦੇ ਹਨ



ਇਸ ਨਾਲ ਹਾਰਟਬਰਨ ਅਤੇ ਐਸਿਡ ਰਿਫਲਕਸ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਇਸ ਨਾਲ ਫੂਡ ਪੋਇਜ਼ਨਿੰਗ ਦਾ ਖਤਰਾ ਵੀ ਵਧ ਜਾਂਦਾ ਹੈ



ਇਸ ਤੋਂ ਇਲਾਵਾ ਜੇਕਰ ਤੁਸੀਂ ਖਾਣਾ ਖਾਣ ਦੇ ਤੁਰੰਤ ਬਾਅਦ ਬਿਸਤਰ 'ਤੇ ਸੌਂਦੇ ਹੋ ਤਾਂ ਸ਼ੂਗਰ ਵਰਗੀ ਬਿਮਾਰੀ ਹੋਣ ਦੀ ਵੀ ਸੰਭਾਵਨਾ ਰਹਿੰਦੀ ਹੈ



ਅਜਿਹਾ ਕਰਨ ਨਾਲ ਤੁਸੀਂ ਮੋਟਾਪੇ ਦਾ ਸ਼ਿਕਾਰ ਹੋ ਸਕਦੇ ਹੋ



ਜੇਕਰ ਤੁਸੀਂ ਇਸ ਸਭ ਤੋਂ ਬਚਣਾ ਚਾਹੁੰਦੇ ਹੋ, ਤਾਂ ਤੁਹਾਨੂੰ ਖਾਣਾ ਖਾਣ ਤੋਂ ਬਾਅਦ ਘੱਟੋ-ਘੱਟ 3 ਘੰਟੇ ਬਾਅਦ ਸੌਣਾ ਚਾਹੀਦਾ ਹੈ ਅਤੇ ਰਾਤ ਦਾ ਖਾਣਾ ਸ਼ਾਮ ਨੂੰ 7 ਵਜੇ ਤੱਕ ਕਰਨਾ ਬਿਹਤਰ ਰਹਿੰਦਾ ਹੈ



ਜੇਕਰ ਤੁਸੀਂ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਅਜਿਹਾ ਨਹੀਂ ਕਰ ਪਾ ਰਹੇ ਹੋ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ