ਛੱਡ ਦਿਓ ਆਪਣੀ ਸਵੇਰ ਦੀ ਇਹ ਆਦਤ, ਬਣ ਸਕਦੀ ਹੈ ਸਰੀਰ ਲਈ ਘਾਤਕ ਸਾਡੇ ਦੇਸ਼ ਵਿੱਚ ਚਾਹ ਦਾ ਵੱਡੀ ਗਿਣਤੀ ਵਿੱਚ ਸੇਵਨ ਹੁੰਦਾ ਹੈ।ਪਰ ਦੱਸ ਦੇਈਏ ਕਿ ਜ਼ਿਆਦਾ ਚਾਹ ਪੀਣ ਦੇ ਕਈ ਨੁਕਸਾਨ ਹਨ। ਚਾਹ ਪੀਣ ਨਾਲ ਪਾਚਨ ਤੰਤਰ ਪ੍ਰਭਾਵਿਤ ਹੋ ਸਕਦਾ ਹੈ, ਜਿਸ ਨਾਲ ਗੈਸ, ਐਸੀਡਿਟੀ ਅਤੇ ਪੇਟ ਦੀ ਜਲਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਬਹੁਤ ਜ਼ਿਆਦਾ ਚਾਹ ਪੀਣ ਨਾਲ ਸਰੀਰ ਵਿਚ ਆਇਰਨ ਦੀ ਕਮੀ ਹੋ ਜਾਂਦੀ ਹੈ, ਕਿਉਂਕਿ ਇਸ ਵਿਚ ਟੈਨਿਨ ਹੁੰਦਾ ਹੈ ਇਸੇ ਤਰ੍ਹਾਂ ਚਾਹ ਵਿਚ ਕੈਫੀਨ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈ। ਜੋ ਕਿ ਬੇਚੈਨੀ, ਨੀਂਦ ਦੀ ਕਮੀ, ਮਤਲੀ ਅਤੇ ਕੈਫੀਨ ਦੀ ਲਤ ਵਰਗੇ ਮਾੜੇ ਪ੍ਰਭਾਵਾਂ ਦਾ ਕਾਰਨ ਬਣਦਾ ਹੈ। ਦੁੱਧ ਵਾਲੀ ਚਾਹ ਜ਼ਿਆਦਾ ਮਾਤਰਾ 'ਚ ਪੀਣ ਨਾਲ ਗੈਸ, ਬਲੋਟਿੰਗ ਅਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਖਾਲੀ ਪੇਟ ਚਾਹ ਪੀਣ ਨਾਲ ਵੀ ਸੀਨੇ ਦੇ ਵਿੱਚ ਜਲਨ ਹੁੰਦੀ ਹੈ। ਇਸਦੇ ਕਾਰਨ ਫੂਡ ਪਾਈਪ ਵਿੱਚ ਐਸਿਡ ਬਣਨਾ ਸ਼ੁਰੂ ਹੋ ਜਾਂਦਾ ਹੈ ਖਾਲੀ ਪੇਟ ਚਾਹ ਪੀਣ ਨਾਲ ਸਰੀਰ 'ਚ ਪਾਚਨ ਸੰਬੰਧੀ ਸਮੱਸਿਆਵਾਂ ਹੋ ਜਾਂਦੀਆਂ ਹਨ