ਸੌਂਣ ਤੋਂ ਪਹਿਲਾਂ ਦੁੱਧ 'ਚ ਮਿਲਾ ਕੇ ਪੀਓ ਇਹ ਚੀਜ, ਭੱਜਣਗੀਆਂ ਬੀਮਾਰੀਆਂ ਤੇ ਘੋੜੇ ਵਰਗਾ ਬਣੇਗਾ ਸਰੀਰ ਖਾਣੇ ਖਾਣ ਨਾਲ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਇਸ ਨੂੰ ਕਿਸੇ ਵੀ ਤਰ੍ਹਾਂ ਖਾ ਸਕਦੇ ਹਾਂ। ਮਖਾਣਿਆਂ ਨੂੰ ਅਸੀ ਅਕਸਰ ਸਰਦੀਆਂ ਵਿਚ ਪੰਜੀਰੀ ਜਾਂ ਪਿੰਨੀਆਂ ਆਦਿ ਵਿਚ ਵੀ ਪਾਉਂਦੇ ਹਾਂ, ਕਿਉੁਂਕਿ ਇਹ ਸਿਹਤ ਲਈ ਕਾਫ਼ੀ ਫ਼ਾਇਦੇਮੰਦ ਹਨ। ਬੱਚਾ ਪੈਦਾ ਹੋਣ ਮਗਰੋਂ ਔਰਤਾਂ ਨੂੰ ਲੱਕ ਦਰਦ ਦੀ ਸਮੱਸਿਆ ਤੋਂ ਰਾਹਤ ਲਈ ਫੁੱਲ ਮਖਾਣੇ ਖਾਣੇ ਚਾਹੀਦੇ ਹਨ। ਮਖਾਣੇ ਖਾਣ ਨਾਲ ਗੁਰਦੇ ਹਮੇਸ਼ਾ ਠੀਕ ਰਹਿੰਦੇ ਹਨ। ਇਨ੍ਹਾਂ ਨੂੰ ਪਚਾਉਣਾ ਸੌਖਾ ਹੈ, ਇਸ ਲਈ ਇਨ੍ਹਾਂ ਨੂੰ ਪਚਣਯੋਗ ਕਹਿ ਸਕਦੇ ਹਾਂ। 50 ਗਰਾਮ ਭੁੰਨੇ ਹੋਏ ਮਖਾਣੇ ਵਿਚ ਲਗਭਗ 180 ਕੈਲੋਰੀ ਹੁੰਦੀ ਹੈ। ਭੁੰਨੇ ਹੋਏ ਮਖਾਣਿਆਂ ਨੂੰ ਕਾਲੇ ਨਮਕ ਅਤੇ ਕਾਲੀ ਮਿਰਚ ਵਿਚ ਮਿਲਾ ਕੇ ਪੋਪਕੋਰਨ ਦੀ ਤਰ੍ਹਾਂ ਖਾਣ ਨਾਲ ਭੁੱਖ ਤੋਂ ਰਾਹਤ ਮਿਲਦੀ ਹੈ। ਮਖਾਣੇ ਖਾਣ ਨਾਲ ਤਣਾਅ ਤਾਂ ਘਟਦਾ ਹੀ ਹੈ, ਨਾਲ ਹੀ ਨੀਂਦ ਵੀ ਚੰਗੀ ਆਉਂਦੀ ਹੈ। ਰਾਤ ਨੂੰ ਸੌਣ ਵੇਲੇ ਦੁੱਧ ਨਾਲ ਮਖਾਣਿਆਂ ਦਾ ਸੇਵਨ ਕਰਨ ਨਾਲ ਉਨੀਂਦਰੇ ਦੀ ਸਮੱਸਿਆ ਦੂਰ ਹੁੰਦੀ ਹੈ। ਬਹੁਤ ਸਾਰੇ ਲੋਕ ਮਸਾਲੇ ਵਾਲੀਆਂ ਚੀਜ਼ਾਂ ਖਾ ਲੈਂਦੇ ਹਨ ਜਿਸ ਕਰ ਕੇ ਉਨ੍ਹਾਂ ਦੇ ਪੇਟ ਵਿਚ ਜਲਣ ਹੋਣੀ ਸ਼ੁਰੂ ਹੋ ਜਾਂਦੀ ਹੈ। ਅਜਿਹੀ ਹਾਲਤ ਵਿਚ ਮਖਾਣਿਆਂ ਨੂੰ ਦੁੱਧ ਵਿਚ ਮਿਲਾ ਕੇ ਪੀਣ ਨਾਲ ਪੇਟ ਦੀ ਜਲਣ ਦੂਰ ਹੁੰਦੀ ਹੈ।