ਅੱਜ ਤੁਹਾਨੂੰ ਦੱਸਾਂਗੇ ਕਾਲੇ ਲੂਣ ਵਾਲੇ ਪਾਣੀ ਦੇ ਨਾਲ ਤੁਹਾਨੂੰ ਕਿਹੜੇ-ਕਿਹੜੇ ਫਾਇਦੇ ਮਿਲਦੇ ਹਨ। ਜੇਕਰ ਤੁਸੀਂ ਗਰਮੀਆਂ 'ਚ ਦਿਨ ਦੀ ਸ਼ੁਰੂਆਤ ਕਾਲੇ ਲੂਣ ਵਾਲੇ ਪਾਣੀ ਦੇ ਨਾਲ ਕਰਦੇ ਹੋ ਤਾਂ ਤੁਹਾਨੂੰ ਕਾਫੀ ਫਾਇਦੇ ਮਿਲਣਗੇ। ਦੱਸ ਦਈਏ ਕਾਲੇ ਲੂਣ ਦੀ ਤਾਸੀਰ ਠੰਡੀ ਹੁੰਦੀ ਹੈ। ਆਪਣੀ ਸਿਹਤ ਨੂੰ ਮਜ਼ਬੂਤ ਰੱਖਣ ਲਈ ਤੁਹਾਨੂੰ ਇੱਕ ਗਲਾਸ ਪਾਣੀ ਵਿੱਚ ਥੋੜ੍ਹਾ ਜਿਹਾ ਕਾਲਾ ਨਮਕ ਮਿਲਾ ਕੇ ਸਵੇਰੇ-ਸਵੇਰੇ ਪੀਣਾ ਚਾਹੀਦਾ ਹੈ। ਜੇ ਤੁਹਾਨੂੰ ਕਬਜ਼ ਦੀ ਸਮੱਸਿਆ ਹੈ ਤਾਂ ਪਾਣੀ ‘ਚ ਕਾਲਾ ਲੂਣ ਮਿਲਾ ਕੇ ਪੀਣ ਨਾਲ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਕਾਲੇ ਲੂਣ ਵਾਲਾ ਪਾਣੀ ਤੁਹਾਡੀ ਅੰਤੜੀਆਂ ਦੀ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਕਾਰਗਰ ਸਾਬਤ ਹੋਵੇਗਾ। ਕਾਲਾ ਲੂਣ ਦਿਲ ਦੀ ਜਲਨ ਦੀ ਸਮੱਸਿਆ ਤੋਂ ਵੀ ਰਾਹਤ ਦਿਵਾ ਸਕਦਾ ਹੈ। ਕਾਲੇ ਲੂਣ ਵਿੱਚ ਪਾਏ ਜਾਣ ਵਾਲੇ ਸਾਰੇ ਤੱਤ ਤੁਹਾਡੇ ਮੈਟਾਬੋਲਿਜ਼ਮ ਨੂੰ ਵੀ ਮਜ਼ਬੂਤ ਕਰ ਸਕਦੇ ਹਨ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਤੁਸੀਂ ਕਾਲੇ ਲੂਣ ਵਾਲਾ ਪਾਣੀ ਪੀ ਸਕਦੇ ਹੋ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਕਾਲੇ ਲੂਣ ਵਾਲਾ ਪਾਣੀ ਤੁਹਾਡੀ ਚਮੜੀ ਅਤੇ ਵਾਲਾਂ ਲਈ ਵਰਦਾਨ ਤੋਂ ਘੱਟ ਨਹੀਂ ਹੈ। ਵਧੀਆ ਨਤੀਜੇ ਪ੍ਰਾਪਤ ਕਰਨ ਲਈ ਤੁਹਾਨੂੰ ਕੋਸੇ ਪਾਣੀ ਵਿੱਚ ਕਾਲਾ ਲੂਣ ਮਿਲਾਉਣਾ ਚਾਹੀਦਾ ਹੈ। ਇਸ ਡਰਿੰਕ ਨੂੰ ਪੀਣ ਨਾਲ ਤੁਹਾਡੀ ਚਮੜੀ ਦੀ ਗੁਆਚੀ ਹੋਈ ਚਮਕ ਵੀ ਵਾਪਸ ਆ ਸਕਦੀ ਹੈ। ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਕਾਲੇ ਨਮਕ ਵਿੱਚ ਐਂਟੀਆਕਸੀਡੈਂਟ, ਆਇਰਨ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ। ਲੀਵਰ ਦੇ ਕੰਮਕਾਜ ਨੂੰ ਸੁਧਾਰਨ ਦੇ ਨਾਲ-ਨਾਲ ਕਾਲੇ ਲੂਣ ਵਾਲਾ ਪਾਣੀ ਤੁਹਾਡੇ ਸਰੀਰ ਵਿੱਚ ਜਮ੍ਹਾ ਗੰਦਗੀ ਨੂੰ ਦੂਰ ਕਰਨ ਵਿੱਚ ਵੀ ਮਦਦਗਾਰ ਸਾਬਤ ਹੋ ਸਕਦਾ ਹੈ।