ਜਦੋਂ ਅਸੀਂ ਸਵੇਰੇ ਉੱਠਦੇ ਹਾਂ, ਤਾਂ ਸਾਡਾ ਪੇਟ ਸਾਡੇ ਸਰੀਰ ਦੀ ਸਿਹਤ ਬਾਰੇ ਕੁਝ ਜ਼ਰੂਰੀ ਸੰਕੇਤ ਦਿੰਦਾ ਹੈ।

ਜੇ ਤੁਸੀਂ ਸਵੇਰੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਮਹਿਸੂਸ ਕਰਦੇ ਹੋ, ਤਾਂ ਚਾਰ ਆਸਾਨ ‘ਗਟ ਚੈੱਕ’ ਕਰਕੇ ਤੁਸੀਂ ਆਪਣੀ ਹਾਲਤ ਨੂੰ ਸਮਝ ਸਕਦੇ ਹੋ।

ਇਹ ਚੈੱਕ ਤੁਹਾਨੂੰ ਪੇਟ ਦੀ ਸਿਹਤ ਬਾਰੇ ਜ਼ਿਆਦਾ ਜਾਣਕਾਰੀ ਦੇਣਗੇ ਤੇ ਵਕਤ ਸਿਰ ਇਲਾਜ ਲੈਣ ਵਿੱਚ ਮਦਦ ਕਰ ਸਕਦੇ ਹਨ।

ਜੇ ਸਵੇਰੇ ਤੁਹਾਡੀ ਜੀਭ 'ਤੇ ਚਿੱਟੀ ਪਰਤ ਹੋਵੇ, ਤਾਂ ਇਹ ਹਾਜ਼ਮੇ ਦੀ ਗੜਬੜ ਹੋਣ ਦਾ ਇਸ਼ਾਰਾ ਹੋ ਸਕਦਾ ਹੈ। ਇਹ ਸਰੀਰ 'ਚ ਹਵਾ, ਐਸਿਡ ਜਾਂ ਜ਼ਹਿਰੀਲੇ ਪਦਾਰਥ ਵੱਧ ਜਾਣ ਕਰਕੇ ਵੀ ਹੋ ਸਕਦੀ ਹੈ।

ਇਸ ਲਈ ਰਾਤ ਨੂੰ ਹਲਕਾ ਤੇ ਸਧਾਰਨ ਖਾਣਾ ਖਾਓ।

ਜੇ ਸਵੇਰੇ ਦੰਦ ਸਾਫ਼ ਕਰਨ ਤੋਂ ਬਾਅਦ ਵੀ ਮੂੰਹ ਤੋਂ ਬਦਬੂ ਆਉਂਦੀ ਹੈ, ਤਾਂ ਇਹ ਪੇਟ ਵਿੱਚ ਖ਼ਰਾਬ ਬੈਕਟੀਰੀਆ ਦੀ ਨਿਸ਼ਾਨੀ ਹੋ ਸਕਦੀ ਹੈ। ਇਹ ਸਮੱਸਿਆ ਤੱਦ ਹੁੰਦੀ ਹੈ ਜਦੋਂ ਸਰੀਰ 'ਚ ਚੰਗੇ ਤੇ ਮੰਦ ਬੈਕਟੀਰੀਆ ਦਾ ਸੰਤੁਲਨ ਖਰਾਬ ਹੋ ਜਾਂਦਾ ਹੈ।

ਇਸ ਲਈ 3 ਤੋਂ 7 ਦਿਨ ਤੱਕ ਹਲਕਾ ਤੇ ਗਰਮ ਖਾਣਾ ਖਾਓ, ਜ਼ੀਰਾ-ਸੌਂਫ ਵਰਗੇ ਮਸਾਲਿਆਂ ਦੀ ਵਰਤੋਂ ਅਤੇ ਪ੍ਰੋਸੈਸਡ ਫੂਡ ਤੋਂ ਦੂਰ ਰਹੋ।

ਜੇ ਸਵੇਰੇ ਉੱਠਣ ਤੋਂ 30-45 ਮਿੰਟ ਤੱਕ ਵੀ ਵਾਸ਼ਰੂਮ ਜਾਣ ਦੀ ਇੱਛਾ ਨਾ ਹੋਵੇ, ਤਾਂ ਇਹ ਪੇਟ ਦੀ ਗੜਬੜ ਦਾ ਸੰਕੇਤ ਹੈ। ਇਸ ਕਾਰਨ ਪੂਰੇ ਦਿਨ ਪੇਟ ਭਾਰੀ ਲੱਗ ਸਕਦਾ ਹੈ, ਚਿਹਰੇ 'ਤੇ ਪਿੰਪਲ ਆ ਸਕਦੇ ਹਨ ਤੇ ਮੂਡ ਵੀ ਖਰਾਬ ਰਹਿੰਦਾ ਹੈ।

ਜੇ ਸਵੇਰੇ ਉਠਦੇ ਹੀ ਗੈਸ ਜਾਂ ਜਲਣ ਮਹਿਸੂਸ ਹੁੰਦੀ ਹੈ, ਤਾਂ ਇਹ ਪੇਟ ਦੀ ਅੰਦਰੂਨੀ ਸੋਜ ਦਾ ਇਸ਼ਾਰਾ ਹੋ ਸਕਦਾ ਹੈ।

ਸਵੇਰੇ ਚਾਹ ਜਾਂ ਕੌਫੀ ਤੋਂ ਬਚੋ ਅਤੇ ਮੁਲੱਠੀ ਵਾਲਾ ਔਲਿਆਂ ਦਾ ਪਾਣੀ ਪੀਓ, ਇਹ ਪੇਟ ਨੂੰ ਠੰਡਕ ਦੇਵੇਗਾ।