ਦਿਲ ਦੀ ਸਿਹਤ ਸਾਡੀ ਕੁੱਲ ਸਰੀਰਕ ਤੰਦਰੁਸਤੀ ਲਈ ਬਹੁਤ ਜ਼ਰੂਰੀ ਹੈ। ਜੇ ਦਿਲ ਠੀਕ ਤਰ੍ਹਾਂ ਕੰਮ ਨਾ ਕਰੇ ਤਾਂ ਬਿਮਾਰੀ ਦਾ ਖਤਰਾ ਵੱਧ ਜਾਂਦਾ ਹੈ।



ਇੱਕ ਅਧਿਐਨ ਮੁਤਾਬਕ, ਦਿਲ ਦੀ ਉਮਰ ਵਧਣ ਦੀ ਪ੍ਰਕਿਰਿਆ ਨੂੰ ਰੋਕਿਆ ਜਾ ਸਕਦਾ ਹੈ ਜੇਕਰ ਅਸੀਂ ਆਪਣੀ ਜ਼ਿੰਦਗੀ ਵਿੱਚ ਕੁਝ ਸਿਹਤਮੰਦ ਆਦਤਾਂ ਅਪਣਾਈਏ। ਇਸ ਨਾਲ ਸਿਰਫ਼ ਦਿਲ ਹੀ ਨਹੀਂ, ਸਾਰਾ ਸਰੀਰ ਤੰਦਰੁਸਤ ਰਹਿੰਦਾ ਹੈ।



ਦਿਲ ਦੀ ਸਿਹਤ ਲਈ ਹਰ ਰਾਤ 7 ਤੋਂ 9 ਘੰਟੇ ਦੀ ਚੰਗੀ ਨੀਂਦ ਲੈਣਾ ਜਰੂਰੀ ਹੈ।ਜੇ ਨੀਂਦ ਪੂਰੀ ਨਾ ਹੋਵੇ ਤਾਂ ਬਲੱਡ ਪ੍ਰੈਸ਼ਰ ਵਧ ਸਕਦਾ ਹੈ।



ਸਰੀਰ ਵਿੱਚ ਸੋਜ ਆ ਸਕਦੀ ਹੈ ਅਤੇ ਦਿਲ ਦੀ ਬਿਮਾਰੀ ਦਾ ਖਤਰਾ ਵੀ ਵੱਧ ਜਾਂਦਾ ਹੈ।



ਤੰਬਾਕੂ ਅਤੇ ਵੱਧ ਸ਼ਰਾਬ ਪੀਣ ਨਾਲ ਦਿਲ ਦੀ ਬਿਮਾਰੀ ਦਾ ਖਤਰਾ ਵੱਧ ਜਾਂਦਾ ਹੈ। ਇਹ ਸਰੀਰ ਦੇ ECM ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ।



ਜੇ ਤੁਸੀਂ ਸ਼ਰਾਬ ਤੋਂ ਦੂਰ ਰਹੋ ਤਾਂ ਹਾਰਟ ਅਟੈਕ ਤੋਂ ਬਚਿਆ ਜਾ ਸਕਦਾ ਹੈ। ਇਸ ਨਾਲ ਦਿਲ ਲੰਬੇ ਸਮੇਂ ਤੱਕ ਤੰਦਰੁਸਤ ਰਹਿੰਦਾ ਹੈ।



ਹਰ ਰੋਜ਼ ਕਸਰਤ ਕਰਨ ਨਾਲ ਦਿਲ ਤੰਦਰੁਸਤ ਰਹਿੰਦਾ ਹੈ।ਹਫ਼ਤੇ ਵਿੱਚ ਘੱਟੋ-ਘੱਟ 150 ਮਿੰਟ ਐਰੋਬਿਕ ਕਸਰਤ ਕਰਨੀ ਚਾਹੀਦੀ ਹੈ।



ਇਹ ਰਕਤ ਨਸਾਂ ਨੂੰ ਸਰਗਰਮ ਰੱਖਦੀ ਹੈ। ਇਸ ਨਾਲ ECM ਨੂੰ ਵੀ ਫਾਇਦਾ ਹੁੰਦਾ ਹੈ।



ਦਿਲ ਨੂੰ ਤੰਦਰੁਸਤ ਰੱਖਣ ਲਈ ਤਣਾਅ ਤੋਂ ਦੂਰ ਰਹਿਣਾ ਜ਼ਰੂਰੀ ਹੈ। ਲੰਮੇ ਸਮੇਂ ਤੱਕ ਤਣਾਅ ਰਹਿਣ ਨਾਲ ਸਰੀਰ ਵਿੱਚ ਸੋਜ ਹੋ ਸਕਦੀ ਹੈ।



ਤਣਾਅ ਘਟਾਉਣ ਲਈ ਤੁਸੀਂ ਧਿਆਨ, ਯੋਗ ਜਾਂ ਮਾਈਂਡਫੁਲਨੈੱਸ ਕਰ ਸਕਦੇ ਹੋ। ਕੁਦਰਤ ਵਿਚ ਸਮਾਂ ਬਿਤਾਉਣਾ ਵੀ ਮਨ ਨੂੰ ਸ਼ਾਂਤ ਕਰਦਾ ਹੈ।