ਸਰੀਰ ਨੂੰ ਫਿੱਟ ਅਤੇ ਬਿਮਾਰੀਆਂ ਤੋਂ ਬਚਣ ਲਈ ਰੋਜ਼ ਸਵੇਰ ਦੀ ਸੈਰ ਕਰਨਾ ਜ਼ਰੂਰੀ ਹੈ ਸਵੇਰ ਦੀ ਸੈਰ ਇੱਕ ਚੰਗੀ ਕਸਰਤ ਹੈ ਆਓ ਜਾਣਦੇ ਹਾਂ ਸਵੇਰ ਦੀ ਸੈਰ ਵੇਲੇ ਕਿਹੜੀਆਂ ਗੱਲਾਂ ਦਾ ਰੱਖੋ ਖਾਸ ਧਿਆਨ ਸੈਰ ਕਰਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਇੱਕ ਗਲਾਸ ਪਾਣੀ ਜ਼ਰੂਰ ਪੀਓ ਇਸ ਨਾਲ ਸਰੀਰ ਦਾ ਤਾਪਮਾਨ ਆਮ ਰਹਿੰਦਾ ਹੈ ਅਤੇ ਊਰਜਾ ਦਾ ਪੱਧਰ ਬਣਿਆ ਰਹਿੰਦਾ ਹੈ ਸੈਰ ਕਰਨ ਵੇਲੇ ਆਰਾਮਦਾਇਕ ਜੁੱਤੇ ਪਾਓ ਸੈਰ ਕਰਨ ਵੇਲੇ ਕਿਸੇ ਵੀ ਤਰ੍ਹਾਂ ਦਾ ਮਾਨਸਿਕ ਤਣਾਅ ਨਾ ਰੱਖੋ ਅਪਣਿਆਂ ਹੱਥਾਂ ਨੂੰ ਹਿਲਾਉਂਦੇ ਰਹੋ, ਅਜਿਹਾ ਕਰਨ ਨਾਲ ਫੁਰਤੀ ਬਣੀ ਰਹੇਗੀ ਸੈਰ ਕਰਨ ਤੋਂ ਬਾਅਦ ਨਿੰਬੂ ਅਤੇ ਸ਼ਹਿਦ ਦਾ ਪਾਣੀ, ਡ੍ਰਾਈ ਫਰੂਟਸ, ਫਲ, ਓਟਸ ਜਾਂ ਸਪ੍ਰਾਊਟਸ ਖਾਓ ਇਨ੍ਹਾਂ ਚੀਜ਼ਾਂ ਵਿੱਚ ਵਿਟਾਮਿਨ, ਫਾਈਬਰ ਅਤੇ ਮਿਨਰਲਸ ਹੁੰਦੇ ਹਨ