ਇਸਲਾਮ ਵਿੱਚ ਸ਼ਰਾਬ ਨੂੰ ਹਰਾਮ ਦੱਸਿਆ ਗਿਆ ਹੈ। ਇਸ ਵਜ੍ਹਾ ਕਰਕੇ ਕਈ ਮੁਸਲਿਮ ਦੇਸ਼ਾਂ ਵਿੱਚ ਸ਼ਰਾਬ ਬੈਨ ਹੈ ਜਿੱਥੇ ਸ਼ਰਾਬ ਖੁੱਲ੍ਹੇਆਮ ਵੇਚੀ ਨਹੀਂ ਜਾ ਸਕਦੀ। ਲੀਬੀਆ, ਬੰਗਲਾਦੇਸ਼ ਤੇ ਈਰਾਨ ਸਮੇਚ ਕਈ ਮੁਸਲਿਮ ਦੇਸ਼ ਸ਼ਰਾਬ ਦਾ ਵਿਰੋਧ ਕਰਦੇ ਹਨ। ਇੱਥੇ ਸ਼ਰਾਬ ਬੈਨ ਹੈ ਪਰ ਲੋਕ ਚੋਰੀ-ਚੋਰੀ ਖ਼ਰੀਦ ਲੈਂਦੇ ਹਨ। ਹਾਲਾਂਕਿ ਕੁਝ ਮੁਸਲਿਮ ਦੇਸ਼ ਅਜਿਹੇ ਵੀ ਹਨ ਜਿੱਥੇ ਸ਼ਰਾਬ ਉੱਤੇ ਪਾਬੰਧੀ ਨਹੀਂ ਹੈ। ਇਸ ਵਿੱਚ ਸੰਯੁਕਤ ਅਰਬ ਅਮੀਰਾਤ, ਜਾਰਡਨ, ਮਿਸਰ ਤੇ ਮਲੇਸ਼ੀਆ ਸ਼ਾਮਲ ਹਨ। ਸਾਲ 2023 ਵਿੱਚ ਦੁਬਈ ਵਿੱਚ ਸ਼ਰਾਬ ਵਿੱਚ ਲੱਗਣ ਵਾਲੇ 30 ਫ਼ੀਸਦੀ ਸ਼ਰਾਬ ਟੈਕਸ ਨੂੰ ਖ਼ਤਮ ਕਰ ਦਿੱਤਾ ਗਿਆ ਤੇ ਸ਼ਰਾਬ ਦੇ ਨਿਯਮਾਂ ਵਿੱਚ ਢਿੱਲ ਦਿੱਤੀ ਗਈ ਹੈ। ਦੁਬਈ ਵਿੱਚ ਸ਼ਰਾਬ ਪੀਣ ਲਈ ਗ਼ੈਰ ਮੁਸਲਿਮ ਲਈ ਸ਼ਰਾਬ ਪੀਣ ਲਈ ਉਮਰ 21 ਸਾਲ ਹੋਣੀ ਚਾਹੀਦੀ ਹੈ। ਇਸ ਉਮਰ ਦੇ ਲੋਕ ਸਟੋਰ ਵਿੱਚੋਂ ਸ਼ਰਾਬ ਖ਼ਰੀਦ ਸਕਦੇ ਹਨ ਤੇ ਲਾਇਸੈਂਸ ਵੀ ਹਾਸਿਲ ਕਰ ਸਕਦੇ ਹਨ। ਸਾਊਦੀ ਨੂੰ ਕੱਟੜ ਇਸਲਾਮਿਕ ਦੇਸ਼ ਮੰਨਿਆ ਜਾਂਦਾ ਹੈ ਤੇ ਸ਼ਰਾਬ ਉੱਤੇ ਵੀ ਪਾਬੰਧੀ ਹੈ। ਇਸ ਦੇ ਬਾਵਜੂਦ 2022 ਵਿੱਚ ਇੱਥੇ ਸ਼ਰਾਬ ਨਾਲ 19 ਮੌਤਾਂ ਹੋਈਆਂ ਸਨ। ਸ਼ਰਾਬ ਨੂੰ ਇਸਲਾਮ ਵਿੱਚ ਹਰਾਮ ਮੰਨਿਆ ਜਾਂਦਾ ਹੈ ਪਰ ਮੁਸਲਿਮ ਦੇਸ਼ਾਂ ਵਿੱਚ ਕਮਾਈ ਦਾ ਇਹ ਵੱਡਾ ਸਾਧਨ ਹੈ।