ਇਹਨਾਂ ਘਰੇਲੂ ਨੁਸਖਿਆਂ ਨਾਲ ਰਾਤੋ-ਰਾਤ ਗੋਡਿਆਂ ਦੇ ਦਰਦ ਤੋਂ ਪਾਓ ਰਾਹਤ ਗੋਡਿਆਂ ਦਾ ਦਰਦ ਉਦੋਂ ਹੁੰਦਾ ਹੈ ਜਦੋਂ ਕੁਝ ਮਾਸਪੇਸ਼ੀਆਂ ਦੂਜੀਆਂ ਮਾਸਪੇਸ਼ੀਆਂ ਨਾਲੋਂ ਜ਼ਿਆਦਾ ਕੰਮ ਕਰਦੀਆਂ ਹਨ। ਜੇਕਰ ਤੁਹਾਡੇ ਗੋਡਿਆਂ 'ਚ ਜ਼ਿਆਦਾ ਦਰਦ ਹੋ ਰਿਹਾ ਅਤੇ ਚੱਲਣ-ਫਿਰਨ 'ਚ ਪਰੇਸ਼ਾਨੀ ਹੋ ਰਹੀ ਹੈ ਤਾਂ ਆਪਣੀ ਡਾਈਟ 'ਚ ਸੇਬ ਦੇ ਸਿਰਕੇ ਨੂੰ ਸ਼ਾਮਲ ਕਰੋ। ਨਿੰਬੂ ਅਤੇ ਤਿਲ ਦਾ ਤੇਲ ਵੀ ਗੋਡਿਆਂ ਦੀ ਸੋਜ ਅਤੇ ਦਰਦ ਨੂੰ ਘੱਟ ਕਰਨ ਵਿੱਚ ਮਦਦਗਾਰ ਹੁੰਦਾ ਹੈ। ਗੋਡਿਆਂ ਦੇ ਦਰਦ ਨੂੰ ਦੂਰ ਕਰਨ ਲਈ ਸਰ੍ਹੋਂ ਦੇ ਤੇਲ ਨੂੰ ਗਰਮ ਕਰੋ। ਹੁਣ ਇਸ 'ਚ ਲਸਣ ਦੀ ਇੱਕ ਕਲੀ ਪਾਓ ਅਤੇ ਫਿਰ ਇਸ ਨੂੰ ਭੂਰੀ ਹੋਣ ਤੱਕ ਪਕਾਓ। ਤੇਲ ਦੇ ਠੰਡਾ ਹੋਣ ਤੋਂ ਬਾਅਦ ਇਸ ਨੂੰ ਦਰਦ ਵਾਲੀ ਥਾਂ 'ਤੇ ਲਗਾਓ। ਫਿਰ ਇਸ ਥਾਂ ਨੂੰ ਇੱਕ ਕੱਪੜੇ ਨਾਲ ਬੰਨ੍ਹ ਦਿਓ ਅਤੇ ਹਲਕੇ ਗਰਮ ਤੋਲੀਏ ਨਾਲ ਕੁਝ ਦੇਰ ਤੱਕ ਉੱਪਰੋਂ ਲਪੇਟ ਦਿਓ।