ਕਈ ਲੋਕ ਰਾਤ ਨੂੰ ਸਲਾਦ 'ਚ ਕੱਚਾ ਪਿਆਜ਼ ਬੜੇ ਸ਼ੌਕ ਨਾਲ ਖਾਂਦੇ ਹਨ। ਪਰ ਅਕਸਰ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕੱਚਾ ਪਿਆਜ਼ ਖਾਣ ਨਾਲ ਉਨ੍ਹਾਂ ਨੂੰ ਕੀ ਨੁਕਸਾਨ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੱਚਾ ਪਿਆਜ਼ ਖਾਣ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਦੱਸ ਰਹੇ ਹਾਂ। ਕੱਚੇ ਪਿਆਜ਼ ਵਿੱਚ ਰੈਫਿਨੋਜ਼ ਹੁੰਦਾ ਹੈ, ਜੋ ਗੈਸ ਦਾ ਕਾਰਨ ਬਣ ਸਕਦਾ ਹੈ। ਰਾਤ ਨੂੰ ਇਸ ਨੂੰ ਖਾਣ ਨਾਲ ਇਹ ਸਮੱਸਿਆਵਾਂ ਹੋਰ ਵੀ ਵੱਧ ਸਕਦੀਆਂ ਹਨ। ਕੱਚੇ ਪਿਆਜ਼ ਵਿੱਚ ਫਾਈਬਰ ਤੇ ਹੋਰ ਪੌਸ਼ਟਿਕ ਤੱਤ ਹੁੰਦੇ ਹਨ ਜੋ ਪਾਚਨ ਪ੍ਰਣਾਲੀ ਨੂੰ ਪਰੇਸ਼ਾਨ ਕਰ ਸਕਦੇ ਹਨ। ਰਾਤ ਨੂੰ ਇਸ ਨੂੰ ਖਾਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ 'ਚ ਰਾਤ ਦੇ ਖਾਣੇ ਦੌਰਾਨ ਸਲਾਦ 'ਚ ਕੱਚੇ ਪਿਆਜ਼ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। ਕੱਚੇ ਪਿਆਜ਼ ਵਿੱਚ ਇੱਕ ਕਿਸਮ ਦਾ ਅਮੀਨੋ ਐਸਿਡ ਹੁੰਦਾ ਹੈ ਜੋ ਨੀਂਦ ਨੂੰ ਪ੍ਰਭਾਵਿਤ ਕਰ ਸਕਦਾ ਹੈ। ਰਾਤ ਨੂੰ ਇਸ ਨੂੰ ਖਾਣ ਨਾਲ ਨੀਂਦ ਦੀ ਕਮੀ ਹੋ ਸਕਦੀ ਹੈ। ਜੋ ਲੋਕ ਕੱਚਾ ਪਿਆਜ਼ ਜ਼ਿਆਦਾ ਮਾਤਰਾ 'ਚ ਖਾਂਦੇ ਹਨ, ਉਨ੍ਹਾਂ ਨੂੰ ਨੀਂਦ ਦੀ ਕਮੀ ਹੋ ਸਕਦੀ ਹੈ। ਜੋ ਲੋਕ ਕੱਚਾ ਪਿਆਜ਼ ਜ਼ਿਆਦਾ ਖਾਂਦੇ ਹਨ ਉਨ੍ਹਾਂ ਨੂੰ ਰਾਤ ਨੂੰ ਨੀਂਦ ਆਉਣ ਦੀ ਸਮੱਸਿਆ ਹੋਣ ਲੱਗਦੀ ਹੈ। ਕੁੱਝ ਲੋਕਾਂ ਨੂੰ ਕੱਚੇ ਪਿਆਜ਼ ਪ੍ਰਤੀ ਐਲਰਜੀ ਹੋ ਸਕਦੀ ਹੈ। ਰਾਤ ਨੂੰ ਇਸ ਨੂੰ ਖਾਣ ਨਾਲ ਇਹ ਸਮੱਸਿਆਵਾਂ ਹੋਰ ਵੀ ਵੱਧ ਸਕਦੀਆਂ ਹਨ।