ਇਸ ਮੌਸਮ 'ਚ ਕਦੇ ਨਾਂ ਵਰਤੋ ਤਾਂਬੇ ਦੇ ਭਾਂਡੇ, ਸਿਹਤ ਨੂੰ ਹੋ ਸਕਦਾ ਨੁਕਸਾਨ



ਤਾਂਬੇ ਦਾ ਸੁਭਾਅ ਗਰਮ ਹੈ, ਜਿਸ ਕਾਰਨ ਇਸ ਨੂੰ ਗਰਮੀਆਂ ਦੇ ਮੌਸਮ ਲਈ ਆਦਰਸ਼ ਨਹੀਂ ਮੰਨਿਆ ਜਾਂਦਾ ਹੈ।



ਤਾਂਬੇ ਦੇ ਭਾਂਡਿਆਂ ਵਿੱਚ ਖਾਣਾ ਪਕਾਉਣ ਨਾਲ ਭੋਜਨ 'ਚ ਤਾਂਬੇ ਦੀ ਮਾਤਰਾ ਵੱਧ ਜਾਂਦੀ ਹੈ, ਜੋ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ।



ਤਾਂਬੇ ਦੇ ਭਾਂਡਿਆਂ ‘ਚ ਖਾਣਾ ਪਕਾਉਣ ਨਾਲ ਸਰੀਰ ਦਾ ਤਾਪਮਾਨ ਹੋਰ ਵਧ ਸਕਦਾ ਹੈ।



ਜਿਸ ਕਾਰਨ ਉਲਟੀਆਂ, ਮਤਲੀ ਚੱਕਰ ਦੇ ਨਾਲ-ਨਾਲ ਨੱਕ ਵਗਣਾ, ਪੇਟ ਫੁੱਲਣਾ, ਭੁੱਖ ਨਾ ਲੱਗਣਾ ਅਤੇ ਦਸਤ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।



ਤਾਂਬੇ ਦੇ ਭਾਂਡਿਆਂ ਵਿੱਚ ਦੁੱਧ ਜਾਂ ਦੁੱਧ ਤੋਂ ਬਣੇ ਪਦਾਰਥਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।



ਦੁੱਧ ਵਿੱਚ ਪਾਇਆ ਜਾਣ ਵਾਲਾ ਲੈਕਟੋ ਐਸਿਡ ਤਾਂਬੇ ਦੇ ਸੰਪਰਕ ਵਿੱਚ ਆਉਂਦੇ ਹੀ ਨਸ਼ਟ ਹੋ ਜਾਂਦਾ ਹੈ।



ਜੇਕਰ ਇਸ ਭਾਂਡੇ ‘ਚ ਦੁੱਧ ਨੂੰ ਜ਼ਿਆਦਾ ਦੇਰ ਤੱਕ ਰੱਖਿਆ ਜਾਵੇ ਤਾਂ ਇਹ ਜ਼ਹਿਰੀਲਾ ਹੋ ਸਕਦਾ ਹੈ।



ਤਾਂਬੇ ਦੇ ਭਾਂਡਿਆਂ ਵਿੱਚ ਖੱਟੀਆਂ ਚੀਜ਼ਾਂ ਖਾਣ ਅਤੇ ਪੀਣ ਨਾਲ ਤੇਜ਼ਾਬ ਪੈਦਾ ਹੁੰਦਾ ਹੈ, ਜੋ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ।



ਗਰਮੀਆਂ ਵਿੱਚ ਤਾਂਬੇ ਦੇ ਭਾਂਡੇ ਵਿੱਚ ਇੱਕ ਦਿਨ ਵਿੱਚ ਇੱਕ ਗਿਲਾਸ ਤੋਂ ਵੱਧ ਪਾਣੀ ਨਾ ਪੀਓ।