ਹੁਣ BPaLM ਨਾਲ ਹੋਵੇਗਾ ਟੀ.ਬੀ ਦੇ ਮਰੀਜਾਂ ਦਾ ਇਲਾਜ

ਟੀਬੀ ਦੇ ਮਰੀਜ਼ਾਂ ਲਈ ਵੱਡੀ ਖ਼ਬਰ ਹੈ। ਹੁਣ ਇਸ ਇਲਾਜ ਨੂੰ ਨਵੇਂ ਤਰੀਕੇ ਨਾਲ ਕੀਤਾ ਜਾ ਸਕਦਾ ਹੈ, ਜੋ ਕਿ ਛੋਟਾ ਪਰ ਜ਼ਿਆਦਾ ਪ੍ਰਭਾਵਸ਼ਾਲੀ ਹੈ



ਇਸ ਇਲਾਜ ਨੂੰ ਸ਼ੁਰੂ ਕਰਨ ਦੀ ਮਨਜ਼ੂਰੀ ਕੇਂਦਰੀ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ (06 ਸਤੰਬਰ) ਨੂੰ ਦਿੱਤੀ ਸੀ।



ਇਸ ਬਿਮਾਰੀ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਕੇਂਦਰ ਸਰਕਾਰ ਨੇ ਸਾਲ 2025 ਤੱਕ ਦਾ ਟੀਚਾ ਰੱਖਿਆ ਹੈ।



ਜਾਣਕਾਰੀ ਅਨੁਸਾਰ ਟੀ.ਬੀ ਦਾ ਨਵਾਂ ਇਲਾਜ ਬੀਪੀਏਐਲਐਮ ਚਾਰ ਦਵਾਈਆਂ ਬੇਡਾਕੁਲਿਨ, ਪ੍ਰੀਟੋਮਨੀਡ, ਲਾਈਨਜ਼ੋਲਿਡ ਅਤੇ ਮੋਕਸੀਫਲੋਕਸਸੀਨ ਦਾ ਕੰਬੀਨੇਸ਼ਨ ਹੈ।



ਇਹ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਦਵਾਈ ਪਿਛਲੀ MDR-TB ਇਲਾਜ ਪ੍ਰਕਿਰਿਆ ਨਾਲੋਂ ਸੁਰੱਖਿਅਤ, ਵਧੇਰੇ ਪ੍ਰਭਾਵਸ਼ਾਲੀ ਅਤੇ ਬਿਹਤਰ ਸਾਬਤ ਹੋਈ ਹੈ।



ਤੁਹਾਨੂੰ ਦੱਸ ਦੇਈਏ ਕਿ ਰਵਾਇਤੀ MDR-TB ਦਾ ਇਲਾਜ 20 ਮਹੀਨਿਆਂ ਤੱਕ ਕਰਵਾਉਣਾ ਪੈਂਦਾ ਹੈ



ਅਤੇ ਇਸ ਦੇ ਗੰਭੀਰ ਮਾੜੇ ਪ੍ਰਭਾਵਾਂ ਦਾ ਵੀ ਖਤਰਾ ਹੈ।



ਮੰਨਿਆ ਜਾ ਰਿਹਾ ਹੈ ਕਿ ਇਹ ਕਦਮ ਦੇਸ਼ 'ਚੋਂ ਟੀਬੀ ਨੂੰ ਖਤਮ ਕਰਨ ਦੇ ਰਾਸ਼ਟਰੀ ਟੀਚੇ ਨੂੰ ਹਾਸਲ ਕਰਨ 'ਚ ਕਾਫੀ ਮਹੱਤਵਪੂਰਨ ਸਾਬਤ ਹੋ ਸਕਦਾ ਹੈ।



ਸਿਹਤ ਮੰਤਰਾਲੇ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਦੇਸ਼ ਦੇ 75,000 ਡਰੱਗ-ਰੋਧਕ ਟੀਬੀ ਮਰੀਜ਼ਾਂ ਨੂੰ ਇਸ ਦਾ ਲਾਭ ਮਿਲ ਸਕੇਗਾ।