ਤੇਲ ਜਾਂ ਚੌਲ? ਮੋਟਾਪੇ ਲਈ ਕਿਹੜੀ ਚੀਜ਼ ਤੋਂ ਕਰਨਾ ਚਾਹੀਦਾ ਪਰਹੇਜ਼ ਖਾਣ-ਪੀਣ ਦੀਆਂ ਆਦਤਾਂ ਅਤੇ ਜੀਵਨ ਸ਼ੈਲੀ 'ਚ ਬਦਲਾਅ ਕਾਰਨ ਲੋਕ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ। ਮੋਟਾਪੇ ਕਾਰਨ ਸਰੀਰ 'ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਇਸ ਲਈ ਜ਼ਿਆਦਾਤਰ ਲੋਕ ਮੋਟਾਪੇ ਤੋਂ ਚਿੰਤਤ ਰਹਿੰਦੇ ਹਨ। ਡਾਕਟਰਾਂ ਦਾ ਮੰਨਣਾ ਹੈ ਕਿ ਸਿਰਫ਼ ਕਸਰਤ ਕਰਨ ਨਾਲ ਸਰੀਰ ਦਾ ਭਾਰ ਘੱਟ ਨਹੀਂ ਕੀਤਾ ਜਾ ਸਕਦਾ। ਪੇਟ ਦੀ ਚਰਬੀ ਨੂੰ ਘੱਟ ਕਰਨ ਲਈ ਵੀਸਰਲ ਫੈਟ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ। ਇਸ ਲਈ ਸਾਨੂੰ ਡਾਈਟ ਵੱਲ ਧਿਆਨ ਦੇਣਾ ਹੋਵੇਗਾ। ਮਾਹਰਾਂ ਮੁਤਾਬਕ, ਜੇਕਰ ਤੁਸੀਂ ਇਨ੍ਹਾਂ ਤਿੰਨਾਂ ਚੀਜ਼ਾਂ 'ਤੇ ਚੰਗੀ ਤਰ੍ਹਾਂ ਕੰਮ ਕਰਦੇ ਹੋ, ਤਾਂ ਤੁਸੀਂ ਆਂਦਰਾਂ ਦੀ ਚਰਬੀ ਤੋਂ ਛੁਟਕਾਰਾ ਪਾ ਸਕਦੇ ਹੋ। ਉਨ੍ਹਾਂ ਨੇ ਕਿਹਾ ਕਿ ਬਦਾਮ ਅਤੇ ਅਖਰੋਟ ਵਿੱਚ ਸਿਹਤਮੰਦ ਚਰਬੀ ਪਾਈ ਜਾਂਦੀ ਹੈ। ਇਸ ਤੋਂ ਇਲਾਵਾ ਜੈਤੂਨ, ਮੱਛੀ ਅਤੇ ਐਵੋਕਾਡੋ ਫਲਾਂ ਵਿੱਚ ਵੀ ਸਿਹਤਮੰਦ ਚਰਬੀ ਕਾਫੀ ਮਾਤਰਾ ਵਿੱਚ ਪਾਈ ਜਾਂਦੀ ਹੈ। ਡਾ ਅਨੁਸਾਰ, ਜੇਕਰ ਤੁਸੀਂ ਉੱਚੀ ਕਾਰਬੋਹਾਈਡ੍ਰੇਟ ਵਾਲੀ ਖੁਰਾਕ ਜਿਵੇਂ ਚੌਲ, ਰੋਟੀ ਜਾਂ ਦਲੀਆ ਆਦਿ ਖਾਂਦੇ ਹੋ, ਤਾਂ ਇਸ ਨਾਲ ਮੋਟਾਪਾ ਨਹੀਂ ਘਟੇਗਾ। ਡਾਕਟਰ ਦਾ ਕਹਿਣਾ ਹੈ ਕਿ ਕਾਰਬੋਹਾਈਡ੍ਰੇਟ ਨਾਲ ਭਰਪੂਰ ਭੋਜਨ ਵਿਸਰਲ ਫੈਟ ਨੂੰ ਵਧਾਉਂਦਾ ਹੈ। ਜਦਕਿ ਹੈਲਦੀ ਫੈਟ ਵਿਸਰਲ ਫੈਟ ਨੂੰ ਘਟਾਉਂਦਾ ਹੈ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕਾਰਬੋਹਾਈਡ੍ਰੇਟਸ ਨੂੰ ਘੱਟ ਕਰਨਾ ਹੋਵੇਗਾ। ਤਦ ਹੀ ਖੂਨ ਵਿੱਚ ਗਲੂਕੋਜ਼ ਦਾ ਪੱਧਰ ਘੱਟੇਗਾ ਅਤੇ ਵਾਧੂ ਚਰਬੀ ਸੈੱਲਾਂ ਵਿੱਚ ਇਕੱਠੀ ਨਹੀਂ ਹੋਵੇਗੀ।