ਅੰਡਾ ਪ੍ਰੋਟੀਨ ਦਾ ਸ਼ਾਨਦਾਰ ਸਰੋਤ ਹੈ, ਪਰ ਇਸਨੂੰ ਬਣਾਉਣ ਦਾ ਤਰੀਕਾ ਉਸਦੀ ਪੌਸ਼ਟਿਕਤਾ ‘ਤੇ ਅਸਰ ਪਾਂਦਾ ਹੈ। ਉਬਲਿਆ ਅੰਡਾ ਬਿਨਾਂ ਤੇਲ ਦੇ ਤਿਆਰ ਹੁੰਦਾ ਹੈ, ਇਸ ਕਰਕੇ ਇਹ ਘੱਟ ਕੈਲੋਰੀ ਵਾਲਾ ਅਤੇ ਦਿਲ ਲਈ ਵਧੀਆ ਮੰਨਿਆ ਜਾਂਦਾ ਹੈ।

ਦੂਜੇ ਪਾਸੇ, ਅਮਲੇਟ ‘ਚ ਤੇਲ ਜਾਂ ਘੀ ਵਰਤਿਆ ਜਾਂਦਾ ਹੈ, ਜੋ ਸਵਾਦ ਵਧਾਉਂਦਾ ਹੈ ਪਰ ਕੈਲੋਰੀਆਂ ਵੀ ਵਧਾ ਦਿੰਦਾ ਹੈ। ਜੇਕਰ ਸਿਹਤ ਅਤੇ ਵਜ਼ਨ ਕੰਟਰੋਲ ਪ੍ਰਾਥਮਿਕਤਾ ਹੈ ਤਾਂ ਉਬਲਿਆ ਅੰਡਾ ਬਿਹਤਰ ਚੋਣ ਹੈ, ਪਰ ਜੇ ਉਰਜਾ ਅਤੇ ਸਵਾਦ ਚਾਹੀਦਾ ਹੈ ਤਾਂ ਸੰਤੁਲਿਤ ਮਾਤਰਾ ‘ਚ ਅਮਲੇਟ ਵੀ ਖਾਧਾ ਜਾ ਸਕਦਾ ਹੈ।

ਕੈਲੋਰੀਆਂ: ਇੱਕ ਵੱਡਾ ਉਬਲਿਆ ਅੰਡਾ ਲਗਭਗ 70-80 ਕੈਲੋਰੀਆਂ ਦਿੰਦਾ ਹੈ, ਜਦਕਿ ਅਮਲੇਟ ਵਿੱਚ ਤੇਲ ਕਾਰਨ 90-200 ਕੈਲੋਰੀਆਂ ਹੋ ਸਕਦੀਆਂ ਹਨ।

ਚਰਬੀ: ਉਬਲੇ ਅੰਡੇ ਵਿੱਚ ਸਿਰਫ਼ ਕੁਦਰਤੀ ਚਰਬੀ ਹੁੰਦੀ ਹੈ, ਅਮਲੇਟ ਵਿੱਚ ਤੇਲ/ਮੱਖਣ ਨਾਲ ਵਾਧੂ ਚਰਬੀ ਵਧ ਜਾਂਦੀ ਹੈ।

ਪ੍ਰੋਟੀਨ: ਦੋਵਾਂ ਵਿੱਚ ਲਗਭਗ ਬਰਾਬਰ ਪ੍ਰੋਟੀਨ (6-7 ਗ੍ਰਾਮ ਪ੍ਰਤੀ ਅੰਡਾ) ਮਿਲਦੀ ਹੈ।

ਪੋਸ਼ਣ ਤੱਤਾਂ ਦੀ ਬਰਕਰਾਰੀ: ਉਬਲੇ ਅੰਡੇ ਵਿੱਚ ਵਿਟਾਮਿਨ ਅਤੇ ਮਿਨਰਲਜ਼ ਵਧੇਰੇ ਬਚੇ ਰਹਿੰਦੇ ਹਨ ਕਿਉਂਕਿ ਘੱਟ ਗਰਮੀ ਵਰਤੀ ਜਾਂਦੀ ਹੈ।

ਭਾਰ ਘਟਾਉਣ ਲਈ: ਉਬਲਿਆ ਅੰਡਾ ਬਿਹਤਰ ਹੈ ਕਿਉਂਕਿ ਘੱਟ ਕੈਲੋਰੀ ਅਤੇ ਚਰਬੀ ਵਾਲਾ ਹੁੰਦਾ ਹੈ।

ਪਚਣ ਵਿੱਚ ਆਸਾਨੀ: ਉਬਲਿਆ ਅੰਡਾ ਜਲਦੀ ਅਤੇ ਆਸਾਨੀ ਨਾਲ ਪੱਚ ਜਾਂਦਾ ਹੈ।

ਦਿਲ ਦੀ ਸਿਹਤ: ਉਬਲੇ ਅੰਡੇ ਵਿੱਚ ਵਾਧੂ ਚਰਬੀ ਨਾ ਹੋਣ ਕਾਰਨ ਦਿਲ ਲਈ ਵਧੀਆ ਹੈ।

ਵਾਧੂ ਪੋਸ਼ਣ: ਅਮਲੇਟ ਵਿੱਚ ਸਬਜ਼ੀਆਂ ਪਾ ਕੇ ਵਿਟਾਮਿਨ ਅਤੇ ਫਾਈਬਰ ਵਧਾਇਆ ਜਾ ਸਕਦਾ ਹੈ।