ਕਈ ਵਾਰੀ ਸਾਡਾ ਸਰੀਰ ਸਾਨੂੰ ਚੁੱਪ ਚਾਪ ਦਰਦ ਰਾਹੀਂ ਸੂਚਨਾ ਦਿੰਦਾ ਹੈ ਕਿ ਅੰਦਰੂਨੀ ਤੌਰ 'ਤੇ ਕੁਝ ਗਲਤ ਹੋ ਰਿਹਾ ਹੈ।

ਜੇਕਰ ਕਿਸੇ ਖਾਸ ਥਾਂ 'ਤੇ ਬਿਨਾ ਕਿਸੇ ਵਜ੍ਹਾ ਦੇ ਵਾਰ-ਵਾਰ ਦਰਦ ਹੋਵੇ, ਤਾਂ ਇਹ ਕਿਸੇ ਵੱਡੀ ਬਿਮਾਰੀ ਦਾ ਇਸ਼ਾਰਾ ਹੋ ਸਕਦਾ ਹੈ। ਖਾਸ ਤੌਰ 'ਤੇ ਜੇ ਇਹ ਦਰਦ ਗੁਰਦਿਆਂ ਨਾਲ ਜੁੜਿਆ ਹੋਵੇ, ਤਾਂ ਇਹ ਗੰਭੀਰ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ।

ਕਿਡਨੀ ਦੀ ਬਿਮਾਰੀ ਦਾ ਸਭ ਤੋਂ ਆਮ ਲੱਛਣ ਕਮਰ ਜਾਂ ਪਿੱਠ ਦੇ ਹੇਠਲੇ ਹਿੱਸੇ 'ਚ ਦਰਦ ਹੋਣਾ ਹੈ। ਸ਼ੁਰੂ ਵਿੱਚ ਇਹ ਦਰਦ ਹਲਕਾ ਹੁੰਦਾ ਹੈ ਪਰ ਸਮੇਂ ਨਾਲ ਵਧ ਜਾਂਦਾ ਹੈ।

ਜੇ ਦਰਦ ਲਗਾਤਾਰ ਰਹੇ ਜਾਂ ਦਵਾਈ ਨਾਲ ਵੀ ਠੀਕ ਨਾ ਹੋਵੇ ਤਾਂ ਤੁਰੰਤ ਡਾਕਟਰ ਨੂੰ ਵਿਖਾਉਣਾ ਚਾਹੀਦਾ ਹੈ। ਇਹ ਕਿਡਨੀ ਵਿੱਚ ਪੱਥਰੀ, ਇੰਫੈਕਸ਼ਨ ਜਾਂ ਕਿਡਨੀ ਫੇਲ ਹੋਣ ਦਾ ਸੰਕੇਤ ਹੋ ਸਕਦਾ ਹੈ।

ਕਿਡਨੀ ਖਰਾਬ ਹੋਣ ਕਾਰਨ ਸਰੀਰ ਵਿੱਚ ਲਿਕਵਿਡ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ, ਜਿਸਦਾ ਅਸਰ ਸਭ ਤੋਂ ਪਹਿਲਾਂ ਪੈਰਾਂ ਅਤੇ ਪੱਟਾਂ 'ਤੇ ਪੈਂਦਾ ਹੈ।

ਪੈਰਾਂ ਵਿੱਚ ਸੋਜ, ਦਰਦ ਜਾਂ ਭਾਰੀਪਨ ਮਹਿਸੂਸ ਹੋ ਸਕਦਾ ਹੈ। ਕਈ ਵਾਰੀ ਇਹ ਦਰਦ ਨਸਾਂ ਦੇ ਦੱਬਣ ਵਰਗਾ ਲੱਗਦਾ ਹੈ।

ਜੇ ਸਵੇਰੇ ਉੱਠਦਿਆਂ ਹੀ ਪੈਰਾਂ ਵਿੱਚ ਸੋਜ ਹੋਵੇ ਅਤੇ ਦਿਨ ਦੇ ਨਾਲ ਵਧਦੀ ਜਾਵੇ, ਤਾਂ ਇਹ ਕਿਡਨੀ ਫੇਲ ਹੋਣ ਦਾ ਸੰਕੇਤ ਹੋ ਸਕਦਾ ਹੈ।

ਜਦੋਂ ਕਿਡਨੀ ਸਰੀਰ 'ਚੋਂ ਵਾਧੂ ਯੂਰੀਅਨ ਅਤੇ ਜ਼ਹਿਰੀਲੇ ਪਦਾਰਥ ਨਹੀਂ ਕੱਢ ਸਕਦੀ, ਤਾਂ ਇਹ ਦਿਲ ਅਤੇ ਫੇਫੜਿਆਂ ਉੱਤੇ ਅਸਰ ਕਰਦੀ ਹੈ।

ਇਸ ਨਾਲ ਛਾਤੀ ਵਿੱਚ ਜਕੜਨ, ਸਾਂਹ ਲੈਣ ਵਿੱਚ ਮੁਸ਼ਕਲ ਅਤੇ ਪਸਲੀਆਂ ਹੇਠਾਂ ਦਰਦ ਹੋ ਸਕਦਾ ਹੈ।

ਜਦ ਕਿਡਨੀ ਦੀ ਬਿਮਾਰੀ ਆਖਰੀ ਪੜਾਅ 'ਚ ਹੋਵੇ, ਤਾਂ ਇਹ ਲੱਛਣ ਵਾਧੂ ਤੌਰ 'ਤੇ ਨਜ਼ਰ ਆਉਂਦੇ ਹਨ। ਇਨ੍ਹਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ।

ਕਿਡਨੀ ਦੀ ਬਿਮਾਰੀ ਕਾਰਨ ਬਲੱਡ ਪ੍ਰੈਸ਼ਰ ਸੰਤੁਲਨ ਖਰਾਬ ਹੋ ਜਾਂਦਾ ਹੈ, ਜਿਸ ਨਾਲ ਸਿਰ ਦਰਦ ਹੋ ਸਕਦਾ ਹੈ। ਜੇ ਦਰਦ ਅੱਖਾਂ ਦੇ ਪਿੱਛੇ ਹੋਵੇ ਅਤੇ ਵਾਰੀ-ਵਾਰੀ ਆਵੇ, ਤਾਂ ਇਹ ਉੱਚ ਬਲੱਡ ਪ੍ਰੈਸ਼ਰ ਅਤੇ ਕਿਡਨੀ ਦੀ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ।