ਬਜ਼ਾਰਾਂ 'ਚ ਨਕਲੀ ਪਨੀਰ ਵੱਧ ਰਿਹਾ ਹੈ ਜੋ ਸਿਹਤ ਲਈ ਖ਼ਤਰਨਾਕ ਹੈ।

ਇਹ ਪਨੀਰ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ।

ਇਹ ਪਨੀਰ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ।

ਹਾਲ ਹੀ ਵਿੱਚ FSSAI ਨੇ ਦੇਸ਼ ਦੇ ਕਈ ਰਾਜਾਂ 'ਚ ਛਾਪੇ ਮਾਰ ਕੇ 4000 ਕਿਲੋ ਤੋਂ ਵੱਧ ਨਕਲੀ ਪਨੀਰ ਜ਼ਬਤ ਕੀਤਾ ਹੈ।

ਨਕਲੀ ਪਨੀਰ ਸਸਤੇ ਅਤੇ ਨੁਕਸਾਨਦਾਇਕ ਰਸਾਇਣਾਂ ਨਾਲ ਬਣਾਇਆ ਜਾਂਦਾ ਹੈ।

ਇਸ ਵਿੱਚ ਰਿਫਾਈਂਡ ਤੇਲ, ਯੂਰੀਆ, ਡਿਟਰਜੈਂਟ ਅਤੇ ਸਟਾਰਚ ਵਰਤੇ ਜਾਂਦੇ ਹਨ। ਇਹ ਪਨੀਰ ਸਿੰਥੇਟਿਕ ਦੁੱਧ ਤੋਂ ਤਿਆਰ ਹੁੰਦਾ ਹੈ।

ਤਾਜ਼ਾ ਤੇ ਚਮਕਦਾਰ ਦਿਖਾਉਣ ਲਈ ਇਸ ਵਿੱਚ ਨਕਲੀ ਰੰਗ ਵੀ ਮਿਲਾਏ ਜਾਂਦੇ ਹਨ।

ਅਸਲੀ ਅਤੇ ਨਕਲੀ ਪਨੀਰ ਦੀ ਪਹਿਚਾਣ ਲਈ ਕੁਝ ਅਸਾਨ ਟੈਸਟ ਹਨ। ਜੇ ਤੁਸੀਂ ਪਨੀਰ ਨੂੰ ਗਰਮ ਪਾਣੀ ਵਿੱਚ ਪਾਓ ਤਾਂ ਅਸਲੀ ਪਨੀਰ ਨਰਮ ਰਹੇਗਾ, ਜਦਕਿ ਨਕਲੀ ਰੱਬੜ ਵਰਗਾ ਹੋ ਜਾਵੇਗਾ ਜਾਂ ਟੁੱਟ ਜਾਵੇਗਾ।

ਆਇਓਡੀਨ ਦੀ 1-2 ਬੂੰਦ ਪਨੀਰ 'ਤੇ ਪਾਉਣ 'ਤੇ ਜੇ ਨੀਲਾ ਰੰਗ ਆਵੇ, ਤਾਂ ਸਮਝੋ ਇਸ ਵਿੱਚ ਸਟਾਰਚ ਹੈ।

ਆਇਓਡੀਨ ਦੀ 1-2 ਬੂੰਦ ਪਨੀਰ 'ਤੇ ਪਾਉਣ 'ਤੇ ਜੇ ਨੀਲਾ ਰੰਗ ਆਵੇ, ਤਾਂ ਸਮਝੋ ਇਸ ਵਿੱਚ ਸਟਾਰਚ ਹੈ।

ਅਸਲੀ ਪਨੀਰ ਵਿੱਚ ਦੁੱਧ ਦੀ ਹਲਕੀ ਮਿੱਠੀ ਗੰਧ ਹੁੰਦੀ ਹੈ, ਪਰ ਨਕਲੀ ਵਿੱਚ ਰਸਾਇਣਾਂ ਦੀ ਗੰਧ ਆ ਸਕਦੀ ਹੈ।

ਹੱਥ ਨਾਲ ਮਲਣ 'ਤੇ ਅਸਲੀ ਪਨੀਰ ਨਰਮ ਹੁੰਦਾ ਹੈ, ਜਦਕਿ ਨਕਲੀ ਚਿਪਚਿਪਾ ਜਾਂ ਰਬੜ ਵਰਗਾ ਮਹਿਸੂਸ ਹੁੰਦਾ ਹੈ।

ਨਕਲੀ ਪਨੀਰ ਵਿੱਚ ਮੌਜੂਦ ਜ਼ਹਿਰੀਲੇ ਤੱਤ ਸਰੀਰ ਦੀਆਂ ਕੋਸ਼ਿਕਾਵਾਂ 'ਚ ਬਦਲਾਅ (ਮਿਊਟੇਸ਼ਨ) ਪੈਦਾ ਕਰਦੇ ਹਨ, ਜਿਸ ਨਾਲ ਟਿਊਮਰ ਜਾਂ ਕੈਂਸਰ ਹੋ ਸਕਦਾ ਹੈ।

ਇਹ ਪੇਟ, ਲੀਵਰ ਤੇ ਅੰਤੜੀਆਂ ਨੂੰ ਗੰਭੀਰ ਨੁਕਸਾਨ ਪਹੁੰਚਾਉਂਦਾ ਹੈ। ਲੰਬੇ ਸਮੇਂ ਤੱਕ ਇਹ ਰਸਾਇਣ ਲੀਵਰ ਕੈਂਸਰ ਦਾ ਕਾਰਨ ਬਣ ਸਕਦੇ ਹਨ।