ਕਿਹੜੇ ਲੋਕਾਂ ਨੂੰ ਨਹੀਂ ਆਉਂਦਾ ਹਾਰਟ ਅਟੈਕ?
ਤੁਸੀਂ ਕਈ ਵਾਰ ਸੁਣਿਆ ਹੋਵੇਗਾ ਕਿ ਫਿੱਟ ਲੋਕਾਂ ਨੂੰ ਹਾਰਟ ਅਟੈਕ ਨਹੀਂ ਆਉਂਦਾ ਹੈ
ਪਰ ਇਦਾਂ ਦਾ ਕੁਝ ਵੀ ਨਹੀਂ ਹੈ ਹਾਰਟ ਅਟੈਕ ਕਿਸੇ ਨੂੰ ਵੀ ਆ ਸਕਦਾ ਹੈ
ਭਾਵੇਂ ਵਿਅਕਤੀ ਜਿੰਨਾ ਮਰਜ਼ੀ ਫਿੱਟ ਕਿਉਂ ਨਾ ਹੋਵੇ
ਹਾਰਟ ਅਟੈਕ ਆਉਣ ਦਾ ਖਤਰਾ ਕਈ ਕਾਰਨਾਂ 'ਤੇ ਨਿਰਭਰ ਕਰਦਾ ਹੈ
ਜਿਸ ਵਿੱਚ ਲਾਈਫਸਟਾਈਲ, ਜੈਨੇਟਿਕਸ ਅਤੇ ਮੈਡੀਕਲ ਕੰਡੀਸ਼ਨ ਸ਼ਾਮਲ ਹੈ
ਉੱਥੇ ਹੀ ਜ਼ਿਆਦਾ ਭਾਰ ਅਤੇ ਹਾਈ ਬਲੱਡ ਪ੍ਰੈਸ਼ਰ ਨਾਲ ਵੀ ਹਾਰਟ ਅਟੈਕ ਦਾ ਖਤਰਾ ਵੱਧ ਜਾਂਦਾ ਹੈ
ਹਾਲਾਂਕਿ ਕੁਝ ਉਪਾਵਾਂ ਨਾਲ ਹਾਰਟ ਅਟੈਕ ਦੇ ਖਤਰਿਆਂ ਨੂੰ ਘੱਟ ਕੀਤਾ ਜਾ ਸਕਦਾ ਹੈ
ਇਸ ਦੇ ਲਈ ਹੈਲਥੀ ਪ੍ਰੋਟੀਨ ਵਾਲੇ ਫੂਡ ਦਾ ਸੇਵਨ ਕਰ ਸਕਦੇ ਹੋ
ਉੱਥੇ ਹੀ ਸਮੋਕਿੰਗ ਨਾ ਕਰਨ ਨਾਲ ਵੀ ਹਾਰਟ ਅਟੈਕ ਦੇ ਖਤਰੇ ਨੂੰ 50 ਫੀਸਦੀ ਤੱਕ ਘੱਟ ਕੀਤਾ ਜਾ ਸਕਦਾ ਹੈ