ਅਮਰੂਦ ਇੱਕ ਅਜਿਹਾ ਫਲ ਹੈ ਜਿਸ ਦਾ ਮਿੱਠਾ ਸਵਾਦ ਲੋਕ ਕਾਫੀ ਪਸੰਦ ਕਰਦੇ ਹਨ।

Published by: ਗੁਰਵਿੰਦਰ ਸਿੰਘ

ਅਮਰੂਦ ਵਿਟਾਮਿਨ ਏ, ਸੀ, ਓਮੇਗਾ 3 ਤੇ ਓਮੇਗਾ 6 ਪੌਲੀਅਨਸੈਚੁਰੇਟਿਡ ਫੈਟੀ ਐਸਿਡ ਤੇ ਫਾਈਬਰ ਨਾਲ ਭਰਪੂਰ ਹੁੰਦੇ ਹਨ।

ਅਮਰੂਦ ਦੇ ਇਹ ਸਾਰੇ ਗੁਣ ਤੁਹਾਡੀ ਸਿਹਤ ਲਈ ਜ਼ਰੂਰੀ ਹਨ। ਇਸ ਨੂੰ ਆਪਣੀ ਡਾਈਟ ਚ ਸ਼ਾਮਲ ਕਰ ਲਓ ਤਾਂ ਫਾਇਦਾ ਹੋਵੇਗਾ।



ਅਮਰੂਦ ਦਾ ਸਭ ਤੋਂ ਵੱਡਾ ਫਾਇਦਾ ਤੁਹਾਡੇ ਪੇਟ ਲਈ ਹੁੰਦਾ ਹੈ। ਜਿਨ੍ਹਾਂ ਲੋਕਾਂ ਦੀ ਪਾਚਨ ਸ਼ਕਤੀ ਬਹੁਤ ਖਰਾਬ ਹੁੰਦੀ ਹੈ, ਉਨ੍ਹਾਂ ਨੂੰ ਅਮਰੂਦ ਜ਼ਰੂਰ ਖਾਣਾ ਚਾਹੀਦਾ ਹੈ।

ਅਮਰੂਦ 'ਚ ਪੋਟਾਸ਼ੀਅਮ, ਮੈਗਨੀਸ਼ੀਅਮ ਤੇ ਫਾਈਬਰ ਹੁੰਦੇ ਹਨ, ਜੋ ਦਿਲ ਦੀ ਸਿਹਤ ਲਈ ਚੰਗੇ ਹੁੰਦੇ ਹਨ।

Published by: ਗੁਰਵਿੰਦਰ ਸਿੰਘ

ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਅਤੇ ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ।

ਇਸ ਤੋਂ ਇਲਾਵਾ ਇਸ ਵਿੱਚ ਕੈਲੋਰੀ ਘੱਟ ਹੁੰਦੀ ਹੈ, ਇਸ ਲਈ ਇਹ ਤੁਹਾਡੇ ਭਾਰ ਨੂੰ ਵੀ ਕੰਟਰੋਲ ਕਰਦਾ ਹੈ।

Published by: ਗੁਰਵਿੰਦਰ ਸਿੰਘ

ਅਮਰੂਦ 'ਚ ਆਇਰਨ ਤੇ ਫੋਲਿਕ ਐਸਿਡ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਖੂਨ ਸੰਚਾਰ ਨੂੰ ਬਿਹਤਰ ਬਣਾਉਣ ਤੇ ਅਨੀਮੀਆ ਤੋਂ ਰਾਹਤ ਦਿਵਾਉਂਦਾ ਹੈ।



ਅਮਰੂਦ ‘ਚ ਵਿਟਾਮਿਨ ਬੀ3 ਤੇ ਫੋਲੇਟ ਵਰਗੇ ਮਹੱਤਵਪੂਰਨ ਵਿਟਾਮਿਨ ਹੁੰਦੇ ਹਨ, ਜੋ ਤੁਹਾਡੀ ਮਾਨਸਿਕ ਸਿਹਤ ਨੂੰ ਬਰਕਰਾਰ ਰੱਖਦੇ ਹਨ।

Published by: ਗੁਰਵਿੰਦਰ ਸਿੰਘ

ਅਮਰੂਦ 'ਚ ਫਲੇਵੋਨੋਇਡ ਤੇ ਐਂਟੀਆਕਸੀਡੈਂਟ ਹੁੰਦੇ ਹਨ, ਜੋ ਸਰੀਰ ਨੂੰ ਫ੍ਰੀ ਰੈਡੀਕਲਸ ਤੋਂ ਬਚਾਉਂਦੇ ਹਨ ਤੇ ਕੋਸ਼ਿਕਾਵਾਂ ਦੀ ਰੱਖਿਆ ਕਰਦੇ ਹਨ।

Published by: ਗੁਰਵਿੰਦਰ ਸਿੰਘ