ਸਾਬੂਦਾਨਾ ਖਾਣ ਲਈ ਸਧਾਰਨ ਅਤੇ ਸੁਆਦੀ ਪਦਾਰਥ ਹੈ। ਇਸ ਨਾਲ ਖਿੱਚੜੀ, ਖੀਰ, ਵੜੇ, ਟਿੱਕੀ ਆਦਿ ਬਣਾਈਆਂ ਜਾਂਦੀਆਂ ਹਨ।

ਇਹ ਸਰੀਰ ਲਈ ਲਾਭਦਾਇਕ ਹੈ ਕਿਉਂਕਿ ਇਸ ਵਿੱਚ ਪ੍ਰੋਟੀਨ, ਫਾਈਬਰ, ਕੈਲਸ਼ੀਅਮ, ਆਇਰਨ, ਪੋਟੈਸ਼ੀਅਮ ਆਦਿ ਹੁੰਦੇ ਹਨ ਅਤੇ ਇਹ ਆਸਾਨੀ ਨਾਲ ਪਚਦਾ ਹੈ। ਪਰ ਹਰ ਕਿਸੇ ਲਈ ਇਹ ਸਹੀ ਨਹੀਂ ਹੁੰਦਾ, ਕੁਝ ਲੋਕਾਂ ਲਈ ਨੁਕਸਾਨਦਾਇਕ ਵੀ ਹੋ ਸਕਦਾ ਹੈ।

ਮੋਟਾਪੇ ਵਾਲੇ ਲੋਕਾਂ ਲਈ ਸਾਬੂਦਾਨਾ ਘੱਟ ਫਾਇਦੇਮੰਦ ਹੈ ਕਿਉਂਕਿ ਇਸ ਵਿੱਚ ਕੈਲੋਰੀ ਵੱਧ ਅਤੇ ਫਾਈਬਰ ਘੱਟ ਹੁੰਦਾ ਹੈ।

ਇਹ ਭਾਰ ਵਧਾ ਸਕਦਾ ਹੈ, ਇਸ ਲਈ ਜੋ ਲੋਕ ਵਜ਼ਨ ਘਟਾਉਣ ਚਾਹੁੰਦੇ ਹਨ, ਉਹ ਇਸ ਤੋਂ ਬਚਣ।

ਸ਼ੂਗਰ ਵਾਲੇ ਮਰੀਜ਼ਾਂ ਲਈ ਸਾਬੂਦਾਨਾ ਖਤਰਨਾਕ ਹੋ ਸਕਦਾ ਹੈ ਕਿਉਂਕਿ ਇਸ ਵਿੱਚ ਕਾਰਬੋਹਾਈਡਰੇਟ ਵੱਧ ਹੁੰਦੇ ਹਨ ਜੋ ਬਲੱਡ ਸ਼ੂਗਰ ਤੇਜ਼ੀ ਨਾਲ ਵਧਾ ਸਕਦੇ ਹਨ।

ਇਸ ਲਈ ਡਾਇਬਟੀਜ਼ ਮਰੀਜ਼ਾਂ ਨੂੰ ਸੇਵਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ।

ਕਬਜ਼ ਵਾਲੇ ਲੋਕਾਂ ਲਈ ਸਾਬੂਦਾਨਾ ਸੁਰੱਖਿਅਤ ਨਹੀਂ ਹੈ ਕਿਉਂਕਿ ਇਸ ਵਿੱਚ ਫਾਈਬਰ ਘੱਟ ਹੁੰਦਾ ਹੈ, ਜਿਸ ਨਾਲ ਪੇਟ ਦੀ ਸਮੱਸਿਆ, ਗੈਸ ਅਤੇ ਅਪਚ ਹੋ ਸਕਦੀ ਹੈ।

ਕਿਡਨੀ ਦੀਆਂ ਸਮੱਸਿਆਵਾਂ ਵਾਲੇ ਲੋਕਾਂ ਲਈ ਸਾਬੂਦਾਨਾ ਖਤਰਨਾਕ ਹੋ ਸਕਦਾ ਹੈ, ਖ਼ਾਸ ਕਰਕੇ ਜਿਹੜਿਆਂ ਨੂੰ ਕਿਡਨੀ ਸਟੋਨ ਦੀ ਸਮੱਸਿਆ ਹੈ।

ਇਸ ਵਿੱਚ ਕੈਲਸ਼ੀਅਮ ਜ਼ਿਆਦਾ ਹੁੰਦਾ ਹੈ, ਜੋ ਕਿਡਨੀ 'ਤੇ ਬੋਝ ਵਧਾ ਸਕਦਾ ਹੈ।

ਲੋਅ ਬੀ.ਪੀ. ਵਾਲੇ ਮਰੀਜ਼ਾਂ ਲਈ ਸਾਬੂਦਾਨਾ ਖ਼ਤਰਨਾਕ ਹੋ ਸਕਦਾ ਹੈ।

ਇਸ ਵਿੱਚ ਪੋਟੈਸ਼ੀਅਮ ਜ਼ਿਆਦਾ ਹੁੰਦਾ ਹੈ ਜੋ ਬਲੱਡ ਪ੍ਰੈਸ਼ਰ ਹੋਰ ਘਟਾ ਸਕਦਾ ਹੈ।

ਜੋ ਮਰੀਜ਼ ਬੀ.ਪੀ. ਕੰਟਰੋਲ ਵਾਲੀਆਂ ਦਵਾਈਆਂ ਲੈਂਦੇ ਹਨ, ਉਨ੍ਹਾਂ ਲਈ ਵੀ ਇਹ ਸਾਵਧਾਨੀ ਦੀ ਗੱਲ ਹੈ।