ਅੱਜਕੱਲ੍ਹ ਵਾਲ ਝੜਨਾ ਆਮ ਸਮੱਸਿਆ ਹੈ। ਤਣਾਅ, ਪ੍ਰਦੂਸ਼ਣ ਅਤੇ ਗਲਤ ਖੁਰਾਕ ਨਾਲ ਵਾਲ ਕਮਜ਼ੋਰ ਹੋ ਕੇ ਝੜਦੇ ਹਨ।

ਕਈ ਲੋਕ ਮਹਿੰਗੇ ਟ੍ਰੀਟਮੈਂਟ ਲੈਂਦੇ ਹਨ, ਪਰ ਘਰੇਲੂ ਨੁਸਖੇ ਵੀ ਕਾਫੀ ਲਾਭਦਾਇਕ ਹਨ। ਪਿਆਜ਼ ਦਾ ਰਸ ਨਵੇਂ ਵਾਲ ਉਗਾਉਣ ਅਤੇ ਜੜ੍ਹਾਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦਾ ਹੈ।

ਪਿਆਜ਼ ਦੇ ਰਸ 'ਚ ਸਲਫਰ, ਐਂਟੀਓਕਸੀਡੈਂਟ ਅਤੇ ਐਂਟੀ-ਇੰਫਲਾਮੇਟਰੀ ਗੁਣ ਹੁੰਦੇ ਹਨ।

ਇਹ ਸਿਰ ਦੀ ਚਮੜੀ ਵਿੱਚ ਖੂਨ ਦਾ ਪ੍ਰਭਾਵਸ਼ਾਲੀ ਪ੍ਰਸਾਰ ਵਧਾਉਂਦਾ ਹੈ, ਜੜ੍ਹਾਂ ਨੂੰ ਤੰਦਰੁਸਤ ਕਰਦਾ ਹੈ ਅਤੇ ਨਵੇਂ ਵਾਲ ਉਗਾਉਣ ਵਿੱਚ ਮਦਦ ਕਰਦਾ ਹੈ।

ਇਹ ਡੈਂਡਰਫ਼ ਅਤੇ ਇਨਫੈਕਸ਼ਨ ਘਟਾਉਂਦਾ ਹੈ ਅਤੇ ਵਾਲਾਂ ਨੂੰ ਜਲਦੀ ਚਿੱਟਾ ਹੋਣ ਤੋਂ ਬਚਾਉਂਦਾ ਹੈ।

ਮੇਥੀ ਵਿੱਚ ਪ੍ਰੋਟੀਨ ਅਤੇ ਆਇਰਨ ਹੁੰਦਾ ਹੈ ਜੋ ਵਾਲਾਂ ਨੂੰ ਪੋਸ਼ਣ ਦਿੰਦਾ ਹੈ, ਜਦੋਂਕਿ ਪਿਆਜ਼ ਦਾ ਰਸ ਜੜ੍ਹਾਂ ਨੂੰ ਮਜ਼ਬੂਤ ਕਰਦਾ ਹੈ।

ਮੇਥੀ ਦੇ ਬੀਜ ਪੀਸ ਕੇ ਉਸ ਵਿੱਚ ਪਿਆਜ਼ ਦਾ ਰਸ ਮਿਲਾਓ ਅਤੇ ਇਹ ਮਿਸ਼ਰਣ ਸਿਰ ਦੀ ਚਮੜੀ 'ਤੇ 30 ਮਿੰਟ ਲਈ ਲਗਾਓ।

Published by: ABP Sanjha

ਅਲਸੀ ਵਿੱਚ ਓਮੇਗਾ-3 ਫੈਟੀ ਐਸਿਡ ਅਤੇ ਮਿਨਰਲ ਹੁੰਦੇ ਹਨ ਜੋ ਵਾਲਾਂ ਨੂੰ ਸਿਹਤਮੰਦ ਰੱਖਦੇ ਹਨ, ਜਦਕਿ ਪਿਆਜ਼ ਦਾ ਰਸ ਜੜ੍ਹਾਂ ਨੂੰ ਮਜ਼ਬੂਤ ਬਣਾਉਂਦਾ ਹੈ।

ਅਲਸੀ ਪੀਸ ਕੇ ਉਸ ਵਿੱਚ ਪਿਆਜ਼ ਦਾ ਰਸ ਮਿਲਾਓ, ਸਿਰ ਤੇ ਮਾਲਿਸ਼ ਕਰੋ ਅਤੇ 30 ਮਿੰਟ ਬਾਅਦ ਧੋ ਲਵੋ।

ਕੜੀ ਪੱਤਾ ਵਾਲਾਂ ਨੂੰ ਝੜਣ ਤੋਂ ਬਚਾਉਂਦਾ ਹੈ ਅਤੇ ਕੁਦਰਤੀ ਕਾਲਾਪਨ ਦਿੰਦਾ ਹੈ, ਜਦਕਿ ਪਿਆਜ਼ ਦਾ ਰਸ ਨਵੇਂ ਵਾਲ ਉਗਾਉਣ ਵਿੱਚ ਮਦਦ ਕਰਦਾ ਹੈ।

ਕੜੀ ਪੱਤੇ ਨੂੰ ਪੀਸ ਕੇ ਉਸ ਵਿੱਚ ਪਿਆਜ਼ ਦਾ ਰਸ ਮਿਲਾਓ, ਸਿਰ ਤੇ ਲਗਾਓ ਅਤੇ 40 ਮਿੰਟ ਬਾਅਦ ਸ਼ੈਂਪੂ ਕਰੋ।