ਇਨ੍ਹਾਂ ਲੋਕਾਂ ਨੂੰ ਕਦੇ ਨਹੀਂ ਖਾਣੀ ਚਾਹੀਦੀ ਸ਼ਿਲਾਜੀਤ
ਸੈਕਸੂਅਲ ਪ੍ਰੋਬਲਮ ਨੂੰ ਦੂਰ ਕਰਨ ਲਈ ਸ਼ਿਲਾਜੀਤ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ
ਬਾਬਾ ਰਾਮਦੇਵ ਦੇ ਮੁਤਾਬਕ ਸ਼ਿਲਾਜੀਤ ਦਾ ਸੇਵਨ ਕਰਨ ਵੇਲੇ ਇਸ ਦੀ ਮਾਤਰਾ 'ਤੇ ਧਿਆਨ ਦੇਣਾ ਚਾਹੀਦਾ ਹੈ
ਬਹੁਤ ਸਾਰੇ ਲੋਕ ਛੇਤੀ ਰਿਜ਼ਲਟ ਦੇ ਲਈ ਇਸ ਦਾ ਜ਼ਿਆਦਾ ਸੇਵਨ ਕਰਦੇ ਹਨ
ਇਸ ਦੇ ਸਾਈਡ ਅਫੈਕਟ ਦੇ ਚਾਂਸ ਜ਼ਿਆਦਾ ਹਨ
ਆਓ ਜਾਣਦੇ ਹਾਂ ਕਿਹੜੇ ਲੋਕਾਂ ਨੂੰ ਸ਼ਿਲਾਜੀਤ ਨਹੀਂ ਖਾਣੀ ਚਾਹੀਦੀ ਹੈ
ਜਿਹੜੇ ਲੋਕ ਬਲੱਡ ਪ੍ਰੈਸ਼ਰ ਘੱਟ ਕਰਨ ਦੇ ਲਈ ਦਵਾਈ ਲੈ ਰਹੇ ਹਨ, ਉਨ੍ਹਾਂ ਨੂੰ ਇਹ ਨਹੀਂ ਲੈਣੀ ਚਾਹੀਦੀ ਹੈ, ਕਿਉਂਕਿ ਇਸ ਨਾਲ ਬੀਪੀ ਵੀ ਘੱਟ ਹੁੰਦਾ ਹੈ
ਸ਼ੂਗਰ ਦੇ ਮਰੀਜ਼ਾਂ ਨੂੰ ਸ਼ਿਲਾਜੀਤ ਨਹੀਂ ਖਾਣੀ ਚਾਹੀਦੀ ਹੈ, ਕਿਉਂਕਿ ਉਹ ਪਹਿਲਾਂ ਤੋਂ ਹੀ ਸ਼ੂਗਰ ਦੀ ਦਵਾਈ ਖਾ ਰਹੇ ਹੋਣਗੇ
ਜਿਨ੍ਹਾਂ ਲੋਕਾਂ ਦਾ ਸਿਰ ਦਰਦ ਰਹਿੰਦਾ ਹੈ, ਉਹ ਸ਼ਿਲਾਜੀਤ ਤੋਂ ਬਚਣ, ਕਿਉਂਕਿ ਇਸ ਨਾਲ ਸਰੀਰ ਦਾ ਤਾਪਮਾਨ ਵਧਦਾ ਹੈ
ਪੇਟ ਦੀ ਸਮੱਸਿਆਵਾਂ ਨਾਲ ਪਰੇਸ਼ਾਨ ਲੋਕਾਂ ਨੂੰ ਵੀ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ