ਫਿਟਕਰੀ ਅਜਿਹੀ ਚੀਜ਼ ਹੈ ਬਹੁਤ ਸਾਰੇ ਘਰਾਂ ਦੇ ਵਿੱਚ ਪਾਈ ਜਾਂਦੀ ਹੈ। ਫਿਟਕਰੀ ‘ਚ ਕਈ ਔਸ਼ਧੀ ਗੁਣ ਪਾਏ ਜਾਂਦੇ ਹਨ ਜੋ ਸਰੀਰ ਨੂੰ ਸਿਹਤਮੰਦ ਅਤੇ ਚਮੜੀ ਨੂੰ ਹੈਲਦੀ ਬਣਾਉਣ ‘ਚ ਵੀ ਮਦਦ ਕਰਦੇ ਹਨ। ਜਦੋਂ ਗੱਲ ਪੂਰੇ ਸਰੀਰ ਨੂੰ ਪੋਸ਼ਣ ਪ੍ਰਦਾਨ ਕਰਨ ਦੀ ਆਉਂਦੀ ਹੈ, ਤਾਂ ਨਹਾਉਣ ਵਾਲੇ ਪਾਣੀ ਵਿਚ ਫਿਟਕਰੀ ਮਿਲਾ ਕੇ ਵਰਤਣਾ ਲਾਭਦਾਇਕ ਸਾਬਤ ਹੁੰਦਾ ਹੈ। ਫਿਟਕਰੀ 'ਚ ਐਂਟੀਸੈਪਟਿਕ ਅਤੇ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ। ਲੋਕ ਅਕਸਰ ਸ਼ੇਵ ਕਰਨ ਤੋਂ ਬਾਅਦ ਆਪਣੇ ਚਿਹਰੇ ‘ਤੇ ਫਿਟਕਰੀ ਦੀ ਵਰਤੋਂ ਕਰਦੇ ਹਨ। ਤੁਸੀਂ ਕਿਸੇ ਵੀ ਸਰੀਰਕ ਗਤੀਵਿਧੀ ਤੋਂ ਬਾਅਦ ਥੱਕ ਜਾਂਦੇ ਹੋ, ਤਾਂ ਫਿਟਕਰੀ ਮਿਲਾ ਕੇ ਪਾਣੀ ਨਾਲ ਨਹਾਓ। ਜੇਕਰ ਬੱਚਿਆਂ ਦੇ ਪੈਰਾਂ ‘ਚ ਦਰਦ ਹੋਵੇ ਤਾਂ ਉਨ੍ਹਾਂ ਦੇ ਆਪਣੇ ਪੈਰਾਂ ਨੂੰ ਕੋਸੇ ਪਾਣੀ ‘ਚ ਫਿਟਕਰੀ ਵਾਲੇ ਪਾਣੀ ‘ਚ ਡੁਬੋ ਕੇ ਰੱਖਣਾ ਚਾਹੀਦਾ ਹੈ। ਗਰਮ ਪਾਣੀ ‘ਚ ਫਿਟਕਰੀ ਪਾ ਕੇ ਪੈਰਾਂ ਨੂੰ ਉੱਥੇ ਰੱਖਣ ਨਾਲ ਕਾਫੀ ਆਰਾਮ ਮਿਲਦਾ ਹੈ। ਗਰਮੀਆਂ ‘ਚ ਪਸੀਨੇ ਦੀ ਬਦਬੂ ਤੁਹਾਨੂੰ ਸਭ ਤੋਂ ਜ਼ਿਆਦਾ ਪਰੇਸ਼ਾਨ ਕਰਦੀ ਹੈ। ਜੇ ਤੁਸੀਂ ਵਾਰ-ਵਾਰ ਪਰਫਿਊਮ ਨਹੀਂ ਲਗਾਉਣਾ ਚਾਹੁੰਦੇ ਹੋ ਤਾਂ ਫਿਟਕਰੀ ਦੇ ਪਾਣੀ ਨਾਲ ਨਹਾਉਣਾ ਸ਼ੁਰੂ ਕਰ ਦਿਓ। ਫਿਟਕਰੀ ਵਿੱਚ ਐਂਟੀਬੈਕਟੀਰੀਅਲ ਗੁਣ ਪਾਏ ਜਾਂਦੇ ਹਨ ਜੋ ਸਰੀਰ ਦੀ ਬਦਬੂ ਨੂੰ ਦੂਰ ਕਰਦਾ ਹੈ ਅਤੇ ਬਦਬੂ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਮਾਰਦਾ ਹੈ। ਫਿਟਕਰੀ ਦੇ ਪਾਣੀ ਨਾਲ ਨਹਾਉਣ ਨਾਲ ਤੁਸੀਂ ਲੰਬੇ ਸਮੇਂ ਤੱਕ ਤਾਜ਼ਗੀ ਮਹਿਸੂਸ ਕਰਦੇ ਹੋ। ਫਿਟਕਰੀ 'ਚ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ ਜੋ ਸੋਜ ਨੂੰ ਘੱਟ ਕਰਦਾ ਹੈ। ਮੁਹਾਂਸੇ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਘਟਾਉਂਦਾ ਹੈ। ਇਸ ਕਾਰਨ ਮੁਹਾਂਸੇ ਵੀ ਸੁੱਕ ਜਾਂਦੇ ਹਨ ਅਤੇ ਜਲਦੀ ਵਾਪਸ ਨਹੀਂ ਆਉਂਦੇ। ਫਿਟਕਰੀ ਲਗਾਉਣ ਨਾਲ ਚਮੜੀ ਦੀ ਜਲਨ ਵੀ ਘੱਟ ਹੁੰਦੀ ਹੈ। ਐਗਜ਼ਿਮਾ ਜਾਂ ਸੋਰਾਇਸਿਸ ਦੇ ਮਰੀਜ਼ਾਂ ਲਈ ਫਾਇਦੇਮੰਦ ਹੈ। ਫਿਟਕਰੀ ਨੂੰ ਉਸ ਦੇ ਐਂਟੀਸੈਪਟਿਕ ਗੁਣਾਂ ਲਈ ਵੀ ਜਾਣਿਆ ਜਾਂਦਾ ਹੈ। ਜੇਕਰ ਕੋਈ ਛੋਟਾ ਜਿਹਾ ਕੱਟ, ਝਰੀਟਾਂ ਜਾਂ ਜ਼ਖ਼ਮ ਸਾਫ਼ ਕਰਨ ਦੀ ਲੋੜ ਹੈ, ਤਾਂ ਫਿਟਕਰੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਇਨਫੈਕਸ਼ਨ ਘੱਟ ਹੋ ਜਾਂਦੀ ਹੈ ਅਤੇ ਸੱਟ ਜਲਦੀ ਠੀਕ ਹੋ ਜਾਂਦੀ ਹੈ।