ਡੇਂਗੂ ਭਾਰਤ ਸਮੇਤ ਕਈ ਦੇਸ਼ਾਂ ਲਈ ਇੱਕ ਗੰਭੀਰ ਸਮੱਸਿਆ ਹੈ WHO ਦੇ ਅਨੁਸਾਰ ਦੁਨੀਆ ਦੀ ਅੱਧੀ ਅਬਾਦੀ ਡੇਂਗੂ ਦੇ ਖਤਰੇ ਵੱਚ ਹੈ ਹਰ ਸਾਲ ਦੁਨੀਆ ਦੇ ਲਗਭਗ 100-400 ਮਿਲੀਅਨ ਲੋਕ ਇਸ ਤੋਂ ਪ੍ਰਭਾਵਿਤ ਹੁੰਦੇ ਹਨ ਹਰ ਸਾਲ 16 ਮਈ ਨੂੰ ਰਾਸ਼ਟਰੀ ਡੇਂਗੂ ਦਿਵਸ ਮਨਾਇਆ ਜਾਂਦਾ ਹੈ ਇਸ ਦੇ ਚਲਦੇ ਹੋਏ ਆਓ ਜਾਣੀਏ ਕਿ ਡੇਂਗੂੰ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਡੇਂਗੂੰ ਵਿੱਚ ਵੱਧ ਤੋਂ ਵੱਧ ਲਿਕਵਿਡ ਪੀਣਾ ਲਾਭਦਾਇਕ ਹੁੰਦਾ ਹੈ ਨਿੰਬੂ ਪਾਣੀ , ਨਾਰੀਅਲ ਪਾਣੀ ਆਦਿ ਪਲੇਟਲੈਟਸ ਵਿੱਚ ਸੁਧਾਰ ਕਰਦੇ ਹਨ ਡੇਂਗੂ ਵਿੱਚ ਹਰੀਆਂ ਸਬਜੀਆਂ ਵੀ ਸਿਹਤ ਲਈ ਲਾਭਦਾਇਕ ਹੁੰਦੀਆਂ ਹਨ ਹਰੀਆਂ ਸਬਜੀਆਂ ਇਮੂਨਿਟੀ ਸਿਸਟਮ ਨੂੰ ਮਜ਼ਬੂਤ ਬਣਾਉਂਦੀਆਂ ਹਨ ਜਾਮੁਨ , ਨਾਸ਼ਪਤੀ, ਬੇਰ , ਚੇਰੀ , ਆੜੂ , ਪਪੀਤਾ, ਸੇਬ ਅਤੇ ਅਨਾਰ ਡੇਂਗੂ ਨਾਲ ਲੜਨ ਲਈ ਅਸਰਦਾਰ ਮੰਨੇ ਜਾਂਦੇ ਹਨ