ਦੇਸੀ ਘਿਓ ਨਾ ਸਿਰਫ਼ ਸਵਾਦ ਲਈ ਸਗੋਂ ਸਿਹਤ ਲਈ ਵੀ ਜ਼ਰੂਰੀ ਹੈ। ਅਸੀਂ ਹਰ ਬਜ਼ਾਰ ਤੋਂ ਘਿਓ ਖਰੀਦਦੇ ਹਾਂ ਕਿਉਂਕਿ ਘਰ ਵਿੱਚ ਘਿਓ ਕੱਢਣਾ ਔਖਾ ਅਤੇ ਇਸ ਘੀ ਕੱਢ ਵਾਲੀ ਵਿਧੀ 'ਚ ਕਾਫੀ ਸਮਾਂ ਲੱਗਦਾ ਹੈ।



ਇਸ ਲਈ ਅੱਜ ਅਸੀਂ ਤੁਹਾਨੂੰ ਮਲਾਈ ਤੋਂ ਸਿੱਧਾ ਦੇਸੀ ਘਿਓ ਕੱਢਣ ਦਾ ਬਹੁਤ ਹੀ ਆਸਾਨ ਤਰੀਕਾ ਦੱਸ ਰਹੇ ਹਾਂ। ਜਿਸ ਦੀ ਮਦਦ ਨਾਲ ਤੁਸੀਂ ਬਿਨਾਂ ਕਿਸੇ ਖਾਸ ਮਿਹਨਤ ਦੇ ਆਸਾਨੀ ਨਾਲ ਘਰ 'ਚ ਹੀ ਦੇਸੀ ਘਿਓ ਤਿਆਰ ਕਰ ਸਕੋਗੇ।



ਦੁੱਧ ਦੇ ਉੱਪਰ ਇਕੱਠੀ ਕੀਤੀ ਮਲਾਈ ਨੂੰ ਕਿਸੇ ਬਰਤਨ ਵਿੱਚ ਸਟੋਰ ਕਰਦੇ ਰਹੋ। ਜਦੋਂ ਇਸ ਦਾ ਬਹੁਤ ਜ਼ਿਆਦਾ ਹਿੱਸਾ ਬਰਤਨ 'ਚ ਇਕੱਠਾ ਹੋ ਜਾਵੇ ਤਾਂ ਇਸ ਨੂੰ ਫਰਿੱਜ 'ਚੋਂ ਕੱਢ ਲਓ।



ਅਸਲ 'ਚ ਜਦੋਂ ਮਲਾਈ ਪੁਰਾਣੀ ਹੋ ਜਾਂਦੀ ਹੈ ਤਾਂ ਇਸ 'ਚੋਂ ਬਦਬੂ ਆਉਣ ਲੱਗਦੀ ਹੈ ਪਰ ਘਿਓ ਬਣਾਉਣ ਤੋਂ ਬਾਅਦ ਇਹ ਸਾਰੀ ਬਦਬੂ ਦੂਰ ਹੋ ਜਾਂਦੀ ਹੈ। ਨਾਲ ਹੀ, ਇੱਕ ਬਹੁਤ ਹੀ ਸਵਾਦਿਸ਼ਟ ਭੂਰੇ ਰੰਗ ਦਾ ਪਦਾਰਥ ਨਿਕਲੇਗਾ ਜਿਸ ਨੂੰ ਹਰ ਕੋਈ ਖਾਣਾ ਪਸੰਦ ਕਰੇਗਾ।



ਮਲਾਈ ਨੂੰ ਫਰਿੱਜ ਤੋਂ ਬਾਹਰ ਕੱਢੋ ਅਤੇ ਇਸਨੂੰ ਆਮ ਤਾਪਮਾਨ 'ਤੇ ਆਉਣ ਦਿਓ। ਧਿਆਨ ਰਹੇ ਕਿ ਇਸ ਨੂੰ ਅੱਧੇ ਘੰਟੇ 'ਚ ਹੀ ਪੈਨ 'ਚ ਪਾ ਦਿਓ।



ਹੁਣ ਮਲਾਈ ਨੂੰ ਸਿੱਧੇ ਪਤੀਲੇ ਜਾਂ ਮੋਟੇ ਧਲੇ ਵਾਲੇ ਪੈਨ ਵਿੱਚ ਪਲਟ ਦਿਓ।



ਗੈਸ ਦੀ ਅੱਗ ਨੂੰ ਬਹੁਤ ਘੱਟ ਕਰੋ ਅਤੇ ਇਸਨੂੰ ਪੰਜ ਮਿੰਟ ਲਈ ਛੱਡ ਦਿਓ।



ਫਿਰ ਮਲਾਈ ਨੂੰ ਹਿਲਾਉਂਦੇ ਰਹੋ। ਕੁਝ ਸਮੇਂ ਬਾਅਦ, ਮਲਾਈ ਵਿੱਚ ਝੱਗ ਬਣਨਾ ਸ਼ੁਰੂ ਹੋ ਜਾਵੇਗਾ। ਇਸ ਦਾ ਮਤਲਬ ਹੈ ਕਿ ਘਿਓ ਨਿਕਲ ਰਿਹਾ ਹੈ।



ਇਸ ਨੂੰ ਸਮੇਂ-ਸਮੇਂ 'ਤੇ ਹਿਲਾਉਂਦੇ ਰਹੋ ਅਤੇ ਇਹ ਯਕੀਨੀ ਬਣਾਓ ਕਿ ਮਲਾਈ ਹੇਠਾਂ ਚਿਪਕ ਨਾ ਜਾਵੇ।



ਕੁਝ ਦੇਰ ਬਾਅਦ ਮਲਾਈ ਤੋਂ ਘਿਓ ਬਾਹਰ ਆ ਜਾਵੇਗਾ। ਇਸ ਨੂੰ ਭੂਰਾ ਹੋਣ ਤੱਕ ਪਕਾਓ। ਅਤੇ ਇਸਨੂੰ ਠੰਡਾ ਹੋਣ ਦਿਓ। ਫਿਰ ਕਿਸੇ ਡੱਬੇ ਦੇ ਵਿੱਚ ਇਸ ਨੂੰ ਪਾ ਕੇ ਸਟੋਰ ਕਰ ਸਕਦੇ ਹੋ।



Thanks for Reading. UP NEXT

ਗਰਮੀਆਂ 'ਚ ਵਧਦਾ ਮਾਈਗ੍ਰੇਨ ਦਾ ਦਰਦ, ਰਾਹਤ ਪਾਉਣ ਲਈ ਕਰੋ ਇਹ ਕੰਮ

View next story