ਲਿਵਰ ਨੂੰ ਨਵਾਂ ਬਣਾ ਦਵੇਗੀ ਸਲਾਦ 'ਚ ਖਾਧੀ ਜਾਣ ਵਾਲੀ ਇਹ ਚੀਜ, ਕਦੇ ਨਹੀਂ ਹੋਵੋਗੇ ਬੀਮਾਰ ਮੂਲੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਇਹ ਸਿਹਤ ਲਈ ਰਾਮਬਾਣ ਦੀ ਤਰ੍ਹਾਂ ਕੰਮ ਕਰਦੀ ਹੈ। ਆਯੁਰਵੇਦ ਵਿੱਚ, ਮੂਲੀ ਨੂੰ ਲਿਵਰ ਅਤੇ ਪੇਟ ਲਈ ਇੱਕ ਕੁਦਰਤੀ ਬੂਸਟਰ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਦਾ ਸੇਵਨ ਕਰਨ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ। ਮੂਲੀ ਵਿੱਚ ਕੈਲੋਰੀ, ਚਰਬੀ, ਕਾਰਬੋਹਾਈਡਰੇਟ, ਫਾਈਬਰ, ਪ੍ਰੋਟੀਨ, ਵਿਟਾਮਿਨ ਸੀ, ਕੈਲਸ਼ੀਅਮ, ਆਇਰਨ ਅਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ। ਮੂਲੀ ਦਾ ਜੂਸ ਨਿਯਮਤ ਤੌਰ 'ਤੇ ਪੀਣ ਨਾਲ ਸਰੀਰ ਨੂੰ ਡੀਟੌਕਸਫਾਈ ਕੀਤਾ ਜਾਂਦਾ ਹੈ। ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਮੂਲੀ ਦੇ ਰਸ 'ਚ ਅਦਰਕ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਓ। ਜੇਕਰ ਤੁਸੀਂ ਆਪਣੀ ਪਾਚਨ ਸ਼ਕਤੀ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਹੋ ਤਾਂ ਮੂਲੀ ਦੇ ਰਸ 'ਚ ਨਮਕ ਮਿਲਾ ਕੇ ਪੀਓ। ਰੋਜ਼ਾਨਾ ਮੂਲੀ ਦਾ ਸੇਵਨ ਕਰਨ ਨਾਲ ਲੀਵਰ ਸਿਹਤਮੰਦ ਰਹਿੰਦਾ ਹੈ।