ਕੱਚਾ ਪਨੀਰ ਭਾਵੇਂ ਪੋਸ਼ਣ ਨਾਲ ਭਰਪੂਰ ਹੁੰਦਾ ਹੈ, ਪਰ ਹਰ ਕਿਸੇ ਲਈ ਇਹ ਸੁਰੱਖਿਅਤ ਨਹੀਂ।

ਕਈ ਲੋਕਾਂ ਦੀ ਪਾਚਨ ਪ੍ਰਣਾਲੀ ਨਾਜ਼ੁਕ ਹੁੰਦੀ ਹੈ ਜਾਂ ਉਨ੍ਹਾਂ ਨੂੰ ਐਲਰਜੀ ਜਾਂ ਕੁਝ ਖਾਸ ਬਿਮਾਰੀਆਂ ਹੋਣ ਕਰਕੇ ਕੱਚਾ ਪਨੀਰ ਖਾਣਾ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਇਸ ਲਈ ਹਮੇਸ਼ਾ ਜ਼ਰੂਰੀ ਹੈ ਕਿ ਪਨੀਰ ਖਾਣ ਤੋਂ ਪਹਿਲਾਂ ਆਪਣੇ ਸਰੀਰ ਦੀ ਜਰੂਰਤ ਅਤੇ ਹਾਲਤ ਨੂੰ ਸਮਝਿਆ ਜਾਵੇ।

ਲੈਕਟੋਜ਼ ਇੰਟੋਲਰੈਂਟ ਲੋਕਾਂ ਨੂੰ ਕੱਚਾ ਪਨੀਰ ਖਾਣ ਨਾਲ ਗੈਸ, ਉਲਟੀਆਂ ਜਾਂ ਪੇਟ ਦਰਦ ਹੋ ਸਕਦਾ ਹੈ।

ਕਮਜ਼ੋਰ ਪਚਨ ਵਾਲੇ ਲੋਕਾਂ ਨੂੰ ਪਚਾਉਣ 'ਚ ਮੁਸ਼ਕਲ ਕਾਰਨ ਗੈਸ ਜਾਂ ਅਜੀਬ ਅਸਰ ਹੋ ਸਕਦੇ ਹਨ।

ਐਲਰਜੀ ਵਾਲੇ ਲੋਕ – ਦੁੱਧ ਜਾਂ ਪਨੀਰ ਤੋਂ ਐਲਰਜੀ ਹੋਣ ਵਾਲਿਆਂ ਨੂੰ ਕੱਚਾ ਪਨੀਰ ਨਹੀਂ ਖਾਣਾ ਚਾਹੀਦਾ।

ਗਰਭਵਤੀ ਔਰਤਾਂ ਨੂੰ ਇੰਫੈਕਸ਼ਨ ਦਾ ਖਤਰਾ ਵਧ ਸਕਦਾ ਹੈ।

ਗਰਭਵਤੀ ਔਰਤਾਂ ਨੂੰ ਇੰਫੈਕਸ਼ਨ ਦਾ ਖਤਰਾ ਵਧ ਸਕਦਾ ਹੈ।

ਛੋਟੇ ਬੱਚਿਆਂ ਨੂੰ ਕਮਜ਼ੋਰ ਇਮੀਉਨਿਟੀ ਕਾਰਨ ਬੈਕਟੀਰੀਆ ਦਾ ਅਸਰ ਹੋ ਸਕਦਾ ਹੈ।

ਬਜ਼ੁਰਗਾਂ ਦਾ ਮੈਟਾਬੋਲਿਜ਼ਮ ਹੌਲੀ ਹੋਣ ਕਾਰਨ ਰੀਐਕਸ਼ਨ ਹੋ ਸਕਦੇ ਹਨ।

ਬਜ਼ੁਰਗਾਂ ਦਾ ਮੈਟਾਬੋਲਿਜ਼ਮ ਹੌਲੀ ਹੋਣ ਕਾਰਨ ਰੀਐਕਸ਼ਨ ਹੋ ਸਕਦੇ ਹਨ।

ਜਿਨ੍ਹਾਂ ਨੂੰ ਫੂਡ ਪੋਇਜ਼ਨਿੰਗ ਦਾ ਇਤਿਹਾਸ ਹੈ, ਉਨ੍ਹਾਂ ਲਈ ਕੱਚੇ ਪਨੀਰ ਵਿੱਚ ਬੈਕਟੀਰੀਆ ਖਤਰਨਾਕ ਹੋ ਸਕਦੇ ਹਨ।